Advertisement
ਪੱਤਰ ਪ੍ਰੇਰਕ
ਸ਼ਹਿਣਾ, 24 ਜੂਨ
Advertisement
ਮਾਤਾ ਬੀਬੜੀਆਂ ਮਾਈਆਂ ਮੰਦਰ ’ਚ ਟੁਕੜੀ ਅਤੇ ਪੱਥਰ ਲਾਉਣ ਦੇ ਕੰਮ ਦੀ ਸ਼ੁਰੂਆਤ ਸਰਪੰਚ ਨਾਜ਼ਮ ਸਿੰਘ ਅਤੇ ਗ੍ਰਾਮ ਪੰਚਾਇਤ ਨੇ ਕੀਤੀ। ਸਰਪੰਚ ਨਾਜ਼ਮ ਸਿੰਘ ਨੇ ਕਿਹਾ ਕਿ ਟਾਈਲਾਂ ਅਤੇ ਪੱਥਰ ਲਾਉਣ ਨਾਲ ਮੰਦਰ ਦੀ ਦਿੱਖ ਪ੍ਰਭਾਵਸ਼ਾਲੀ ਬਣੇਗੀ। ਉਨ੍ਹਾਂ ਕਿਹਾ ਕਿ ਗਰੀਨ ਸ਼ਹਿਣਾ-ਕਲੀਨ ਸ਼ਹਿਣਾ ਮੁਹਿੰਮ ਜ਼ੋਰ ਨਾਲ ਚੱਲ ਰਹੀ ਹੈ। ਲਗਪਗ ਦੋ ਕਿਲੋਮੀਟਰ ਲੰਬੇ ਨਾਲਿਆਂ ਦੀ ਸਫਾਈ ਕਰਵਾਈ ਗਈ ਹੈ।
ਮਾਤਾ ਬੀਬੜੀਆਂ ਮਾਈਆਂ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਰੀਕ ਸਿੰਘ ਬੀਕਾ, ਚੇਅਰਮੈਨ ਹਰਿੰਦਰ ਦਾਸ ਤੋਤਾ, ਕੈਸ਼ੀਅਰ ਡਾ. ਅਨਿਲ ਗਰਗ ਨੇ ਦੱਸਿਆ ਕਿ ਮੰਦਰ ’ਚ ਟੁਕੜੀ ਅਤੇ ਫਰਸ਼ ਲਾਉਣ ’ਤੇ ਛੇ ਲੱਖ ਰੁਪਏ ਤੋਂ ਵੱਧ ਖਰਚ ਆਵੇਗਾ। ਉਨ੍ਹਾਂ ਦਾਨੀ ਸੱਜਣਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਬੀਰਬਲ ਮਿੱਤਲ, ਗੁਰਵਿੰਦਰ ਸਿੰਘ ਨਾਮਧਾਰੀ, ਮਿਸਤਰੀ ਰੂਪ ਸਿੰਘ, ਪਟਵਾਰੀ ਅਜੈਬ ਸਿੰਘ, ਪਟਵਾਰੀ ਕੁਲਦੀਪ ਸਿੰਘ, ਸਹਿਕਾਰੀ ਸਭਾ ਦੇ ਪ੍ਰਧਾਨ ਜੈ ਆਦਮ ਸਿੰਘ, ਸਾਬਕਾ ਸਰਪੰਚ ਜਤਿੰਦਰ ਸਿੰਘ ਖਹਿਰਾ ਤੇ ਹੋਰ ਹਾਜ਼ਰ ਸਨ।
Advertisement
×