ਹੇਮਕੁੰਟ ਸਾਹਿਬ ਸਕੂਲ ’ਚ ਬੱਚਿਆਂ ਦੇ ਪੋਸਟਰ ਮੁਕਾਬਲੇ
ਫ਼ਤਹਿਗੜ੍ਹ ਪੰਜਤੂਰ: ਸ੍ਰੀ ਹੇਮਕੁੰਟ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰਿੰਸੀਪਲ ਅਮਰਦੀਪ ਸਿੰਘ ਦੀ ਅਗਵਾਈ ਹੇਠ ਰਾਸ਼ਟਰੀ ਡਾਕਟਰ ਦਿਵਸ ਮਨਾਇਆ ਗਿਆ। ਇਸ ਮੌਕੇ ਪ੍ਰਾਇਮਰੀ ਅਤੇ ਸੀਨੀਅਰ ਜਮਾਤਾਂ ਦੇ ਗਰੁੱਪਾਂ ਦੇ ਬੱਚਿਆਂ ਦੇ ਧੰਨਵਾਦ ਕਾਰਡ ਅਤੇ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ।...
Advertisement
ਫ਼ਤਹਿਗੜ੍ਹ ਪੰਜਤੂਰ: ਸ੍ਰੀ ਹੇਮਕੁੰਟ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰਿੰਸੀਪਲ ਅਮਰਦੀਪ ਸਿੰਘ ਦੀ ਅਗਵਾਈ ਹੇਠ ਰਾਸ਼ਟਰੀ ਡਾਕਟਰ ਦਿਵਸ ਮਨਾਇਆ ਗਿਆ। ਇਸ ਮੌਕੇ ਪ੍ਰਾਇਮਰੀ ਅਤੇ ਸੀਨੀਅਰ ਜਮਾਤਾਂ ਦੇ ਗਰੁੱਪਾਂ ਦੇ ਬੱਚਿਆਂ ਦੇ ਧੰਨਵਾਦ ਕਾਰਡ ਅਤੇ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਉਪਰੰਤ ਬੱਚਿਆਂ ਵੱਲੋਂ ਫਤਿਹਗੜ੍ਹ ਪੰਜਤੂਰ ਦੇ ਡਾਕਟਰਾਂ ਨੂੰ ਸਨਮਾਨ ਦੇ ਰੂਪ ਵਿਚ ਧੰਨਵਾਦ ਕਾਰਡ ਅਤੇ ਪੋਸਟਰ ਵੀ ਦਿੱਤੇ ਗਏ। ਚੇਅਰਮੈਨ ਕੁਲਵੰਤ ਸਿੰਘ ਸੰਧੂ, ਐੱਮਡੀ ਰਣਜੀਤ ਕੌਰ ਸੰਧੂ ਅਤੇ ਪ੍ਰਿੰਸੀਪਲ ਅਮਰਦੀਪ ਸਿੰਘ ਨੇ ਦੱਸਿਆ ਕਿ ਪਹਿਲੀ ਜੁਲਾਈ ਨੂੰ ਦੇਸ਼ ’ਚ ਡਾਕਟਰਾਂ ਦੇ ਸਨਮਾਨ ਵਜੋਂ ਇਹ ਦਿਵਸ ਮਨਾਇਆ ਜਾਂਦਾ ਹੈ।
Advertisement
Advertisement
×