ਸੁਖਪੁਰਾ ’ਚ ਕਿਸਾਨ ਦੇ ਘਰ ਲੱਖਾਂ ਦੀ ਚੋਰੀ
ਪੱਤਰ ਪ੍ਰੇਰਕ ਸ਼ਹਿਣਾ, 21 ਜੂਨ ਪਿੰਡ ਸੁਖਪੁਰਾ ਵਿੱਚ ਕਿਸਾਨ ਜਸਵਿੰਦਰ ਸਿੰਘ ਦੇ ਘਰੋਂ ਲੱਖਾਂ ਰੁਪਏ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਹੋ ਗਏ ਹਨ। ਪਰਿਵਾਰ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਾਰਾ ਪਰਿਵਾਰ ਸੁੱਤਾ ਪਿਆ ਸੀ। ਚੋਰਾਂ ਨੇ ਕਮਰੇ...
Advertisement
ਪੱਤਰ ਪ੍ਰੇਰਕ
ਸ਼ਹਿਣਾ, 21 ਜੂਨ
Advertisement
ਪਿੰਡ ਸੁਖਪੁਰਾ ਵਿੱਚ ਕਿਸਾਨ ਜਸਵਿੰਦਰ ਸਿੰਘ ਦੇ ਘਰੋਂ ਲੱਖਾਂ ਰੁਪਏ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਹੋ ਗਏ ਹਨ। ਪਰਿਵਾਰ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਾਰਾ ਪਰਿਵਾਰ ਸੁੱਤਾ ਪਿਆ ਸੀ। ਚੋਰਾਂ ਨੇ ਕਮਰੇ ਦੇ ਪਿਛਲੇ ਪਾਸੇ ਖੁਲਦੇ ਜਾਲੀ ਵਾਲੇ ਗੇਟ ਨੂੰ ਤੋੜ ਕੇ 15 ਤੋਲੇ ਸੋਨਾ ਅਤੇ 17 ਤੋਲੇ ਚਾਂਦੀ ਚੋਰੀ ਕਰ ਲਈ। ਚੋਰੀ ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦੋਂ ਉਨ੍ਹਾਂ ਦਾ ਲੜਕਾ ਡਿਊਟੀ ਤੋਂ ਵਾਪਸ ਆਇਆ। ਥਾਣਾ ਸ਼ਹਿਣਾ ਦੇ ਏਐੱਸਆਈ ਗੁਰਤੇਜ ਸਿੰਘ ਅਤੇ ਭਰਪੂਰ ਸਿੰਘ ਨੇ ਘਟਨਾ ਸਥਾਨ ਜਾਇਜ਼ਾ ਲਿਆ ਤੇ ਕਾਰਵਾਈ ਸ਼ੁਰੂ ਕੀਤੀ।
Advertisement
×