ਆਰਪੀ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ’ਚ ਗੁਰੂ ਪੂਰਨਿਮਾ ਦਿਵਸ ਮਨਾਇਆ
ਇਲਾਕੇ ਦੀ ਸਿੱਖਿਆ ਪ੍ਰਸਿੱਧ ਸੰਸਥਾ ਆਰ.ਪੀ. ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ’ਚ ਪ੍ਰਿੰਸੀਪਲ ਅਨੁਜ ਸ਼ਰਮਾ ਦੀ ਅਗਵਾਈ ਵਿੱਚ ਸਮੂਹ ਸਟਾਫ਼ ਅਤੇ ਵਿਦਿਆਰਥੀ ਦੇ ਸਹਿਯੋਗ ਨਾਲ ਗੁਰੂ ਪੂਰਨਿਮਾ ਦਿਵਸ ਮਨਾਇਆ ਗਿਆ। ਇਸ ਮੌਕੇ ਅਧਿਆਪਕ ਹਰਪ੍ਰੀਤ ਸਿੰਘ ਵੱਲੋਂ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਵਿਦਿਆਰਥੀਆਂ ਨੂੰ ਗੁਰੂ ਪੂਰਨਿਮਾ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਜ਼ਿੰਦਗੀ ਵਿੱਚ ਗੁਰੂ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਬੱਚਿਆਂ ਨੂੰ ਸਹੀ ਜੀਵਨ ਜਾਂਚ ਦਿੰਦੇ ਹੋਏ ਜ਼ਿੰਦਗੀ ਵਿੱਚ ਗੁਰੂ ਧਾਰਨ ਅਤੇ ਗੁਰੂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਵਿਦਿਆਰਥੀਆਂ ਵੱਲੋਂ ਜਪੁਜੀ ਸਾਹਿਬ ਦਾ ਪਾਠ, ਸ਼ਬਦ ਕੀਰਤਨ ਅਤੇ ਆਨੰਦ ਸਾਹਿਬ ਦੀਆਂ ਛੇ ਪਉੜੀਆਂ ਦੇ ਪਾਠ ਉਪਰੰਤ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਵਿੱਚ ਸ਼ਮੂਲੀਅਤ ਕੀਤੀ ਗਈ ਅਤੇ ਹੁਕਮਨਾਮਾ ਸਾਹਿਬ ਲਿਆ ਗਿਆ। ਉਪਰੰਤ ਸਕੂਲ ਦੇ ਸਟਾਫ਼ ਮੈਂਬਰਾਂ ਵੱਲੋਂ ਵੱਖ-ਵੱਖ ਤਰ੍ਹਾਂ ਨਾਲ ਭਜਨ ਗਾ ਕੇ ਪ੍ਰਮਾਤਮਾ ਦੇ ਗੁਣ ਗਾਇਨ ਕੀਤੇ ਗਏ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਗੁਰੂ ਪੂਰਨਿਮਾ ਦਿਵਸ ਨੂੰ ਮਨਾਇਆ ਗਿਆ।
ਅਖੀਰ ਵਿੱਚ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਲਈ ਛੋਲੇ-ਭਟੂਰਿਆਂ ਅਤੇ ਚੌਲਾਂ ਦੇ ਲੰਗਰ ਦਾ ਵੀ ਚਲਾਏ ਗਏ। ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਪ੍ਰੋਗਰਾਮ ਦੀ ਸਮਾਪਤੀ ਤੱਕ ਆਪਣੀ-ਆਪਣੀ ਸੇਵਾ ਜ਼ਿੰਮੇਵਾਰੀ ਨਾਲ ਨਿਭਾਈ। ਸਕੂਲ ਵਿੱਚ ਮਨਾਇਆ ਗਿਆ ਇਹ ਦਿਵਸ ਨਾ ਸਿਰਫ਼ ਵਿਦਿਆਰਥੀਆਂ ਅਤੇ ਸਟਾਫ਼ ਲਈ ਯਾਦਗਾਰੀ ਰਿਹਾ ਸਗੋਂ ਅਜੋਕੇ ਸਮਾਜ ਲਈ ਇੱਕ ਉਦਾਹਰਨ ਦੇ ਤੌਰ ’ਤੇ ਵੀ ਸਿੱਧ ਹੋਇਆ।