ਸ਼ਹੀਦ ਕੁਲਦੀਪ ਸਿੰਘ ਦੀ ਯਾਦ ’ਚ ਗੇਟ ਦਾ ਨੀਂਹ ਪੱਥਰ
ਪਿੰਡ ਲਹੁਕਾ ਕਲਾਂ ਦੇ ਫੌਜੀ ਨੌਜਵਾਨ ਕੁਲਦੀਪ ਸਿੰਘ ਜੋ ਫੌਜ ਵਿੱਚ ਸ਼ਹੀਦ ਹੋ ਗਿਆ ਸੀ, ਦੀ ਯਾਦ ਵਿੱਚ ਗੇਟ ਲਾਉਣ ਲਈ ਵਿਧਾਇਕ ਜ਼ੀਰਾ ਨਰੇਸ਼ ਕਟਾਰੀਆ ਵੱਲੋਂ ਨੀਂਹ ਪੱਥਰ ਰੱਖਿਆ ਗਿਆ।
ਪਿੰਡ ਦੇ ਸਰਪੰਚ ਸੁਖਚੈਨ ਸਿੰਘ ਲਹੁਕਾ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਮੁੱਖ ਮੰਤਰੀ
ਭਗਵੰਤ ਸਿੰਘ ਮਾਨ ਵੱਲੋਂ ਸ਼ਹੀਦ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਵਾਅਦਾ ਕੀਤਾ ਗਿਆ ਸੀ, ਉਹ 24 ਘੰਟਿਆਂ ਦੇ ਅੰਦਰ ਪੂਰਾ ਕੀਤਾ ਗਿਆ ਅਤੇ ਖੇਡ ਸਟੇਡੀਅਮ ਤੇ ਮੁਹੱਲਾ ਕਲੀਨਿਕ ਬਣਾਉਣ ਦਾ ਕੀਤਾ ਗਿਆ ਵਾਅਦਾ ਵੀ ਵਿਧਾਇਕ ਕਟਾਰੀਆ ਵੱਲੋਂ ਜਲਦ ਪੂਰਾ ਕਰ ਦਿੱਤਾ ਜਾਵੇਗਾ।
ਸਰਪੰਚ ਤੇ ਪਿੰਡ ਵਾਸੀਆਂ ਵੱਲੋਂ ਸਰਕਾਰ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਫੌਜੀ ਕੁਲਦੀਪ ਸਿੰਘ ਦਾ ਭਰਾ ਰਣਜੀਤ ਸਿੰਘ ਤੇ ਸਮੂਹ ਪਰਿਵਾਰਕ ਮੈਂਬਰਾਂ ਤੋ ਇਲਾਵਾ ਸਰਪੰਚ ਸੁਖਚੈਨ ਸਿੰਘ ਪੰਨੂ, ਸਰਪੰਚ ਜਸਵੰਤ ਸਿੰਘ ਸ਼ਾਹ, ਦਰਸ਼ਨ ਸਿੰਘ, ਅੰਗਰੇਜ਼ ਸਿੰਘ, ਗੁਰਜੀਤ ਸਿੰਘ, ਸੁਰਜੀਤ ਸਿੰਘ, ਗੁਰਦਿਆਲ ਸਿੰਘ, ਬਾਬਾ ਤਰਸੇਮ ਸਿੰਘ ਬਲਾਕ ਪ੍ਰਧਾਨ, ਸੁਰਜੀਤ ਸਿੰਘ ਬਿਜਲੀ ਬੋਰਡ, ਸਤਪਾਲ ਸਿੰਘ, ਗੁਰਦੇਵ ਸਿੰਘ, ਜਗਸੀਰ ਸਿੰਘ, ਰੇਸ਼ਮ ਸਿੰਘ ਬੱਬੂ, ਅਮਰੀਕ ਸਿੰਘ ਤੇ ਅਜੇ ਸ਼ਾਹ ਹਾਜ਼ਰ ਸਨ।