ਆਕਸਫੋਰਡ ਸਕੂਲ ’ਚ ‘ਫੂਡ ਵਿਦਾਊਟ ਫਾਇਰ’ ਪ੍ਰੋਗਰਾਮ
ਭਗਤਾ ਭਾਈ: ਦਿ ਆਕਸਫੋਰਡ ਸਕੂਲ ਆਫ ਐਜੂਕੇਸ਼ਨ ’ਚ ਪਹਿਲੀ ਜਮਾਤ ਦੇ ਬੱਚਿਆਂ ਨੇ 'ਫੂਡ ਵਿਦਾਊਟ ਫਾਇਰ' ਗਤੀਵਿਧੀ ਕੀਤੀ। ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਦੱਸਿਆ ਕਿ ਬੱਚਿਆਂ ਨੇ ਖੁਦ ਬਗੈਰ ਅੱਗ ਤੋਂ ਸਕੂਲ ਵਿੱਚ ਭੋਜਨ ਤਿਆਰ ਕੀਤਾ। ਬੱਚਿਆਂ ਨੇ ਆਪਣੇ ਅਧਿਆਪਕਾਂ...
Advertisement
ਭਗਤਾ ਭਾਈ: ਦਿ ਆਕਸਫੋਰਡ ਸਕੂਲ ਆਫ ਐਜੂਕੇਸ਼ਨ ’ਚ ਪਹਿਲੀ ਜਮਾਤ ਦੇ ਬੱਚਿਆਂ ਨੇ 'ਫੂਡ ਵਿਦਾਊਟ ਫਾਇਰ' ਗਤੀਵਿਧੀ ਕੀਤੀ। ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਦੱਸਿਆ ਕਿ ਬੱਚਿਆਂ ਨੇ ਖੁਦ ਬਗੈਰ ਅੱਗ ਤੋਂ ਸਕੂਲ ਵਿੱਚ ਭੋਜਨ ਤਿਆਰ ਕੀਤਾ। ਬੱਚਿਆਂ ਨੇ ਆਪਣੇ ਅਧਿਆਪਕਾਂ ਦੀ ਨਿਗਰਾਨੀ ਵਿੱਚ ਵੱਖੋ-ਵੱਖਰੇ ਪ੍ਰਕਾਰ ਦੇ ਪਕਵਾਨ ਤਿਆਰ ਕਰਕੇ ਪ੍ਰਿੰਸੀਪਲ ਰੂਪ ਲਾਲ ਬਾਂਸਲ, ਕੋਆਰਡੀਨੇਟਰ ਅਮਨ ਸਾਂਧਰ ਤੇ ਸਕੂਲ ਸਟਾਫ ਅੱਗੇ ਪਰੋਸੇ। ਸਕੂਲ ਦੇ ਚੇਅਰਮੈਨ ਹਰਗੁਰਪ੍ਰੀਤ ਸਿੰਘ ਗਗਨ ਬਰਾੜ ਨੇ ਕਿਹਾ ਕਿ ਹਰ ਇੱਕ ਬੱਚੇ ਨੂੰ ਉਕਤ ਮੁੱਢਲੀਆਂ ਚੀਜ਼ਾਂ ਜ਼ਰੂਰ ਸਿਖਾਉਣੀਆਂ ਚਾਹੀਦੀਆਂ ਹਨ ਤਾਂ ਜੋ ਕਿਸੇ ’ਤੇ ਨਿਰਭਰ ਨਾ ਰਹਿਣ ਤੇ ਲੋੜ ਪੈਣ ’ਤੇ ਖਾਣਾ ਬਣਾ ਕੇ ਆਪਣਾ ਪੇਟ ਭਰ ਸਕਣ। ਇਸ ਮੌਕੇ ਸਰਪ੍ਰਸਤ ਹਰਦੇਵ ਸਿੰਘ ਬਰਾੜ, ਪ੍ਰਧਾਨ ਗੁਰਮੀਤ ਸਿੰਘ ਗਿੱਲ, ਉੱਪ ਚੇਅਰਮੈਨ ਪਰਮਪਾਲ ਸਿੰਘ ਸ਼ੈਰੀ ਢਿੱਲੋਂ, ਜਨਰਲ ਸਕੱਤਰ ਰਾਜਵਿੰਦਰ ਸਿੰਘ ਸੋਢੀ ਤੇ ਵਿੱਤ ਸਕੱਤਰ ਗੁਰਮੀਤ ਸਿੰਘ ਗਿੱਲ ਸਰਪੰਚ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement
×