ਮੁੱਖ ਮੰਤਰੀ ਭਗਵੰਤ ਮਾਨ ਦਾ ਸ਼ਹਿਣਾ ਦੌਰਾ ਅੱਜ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਭਨਕੇ 19 ਜੁਲਾਈ ਨੂੰ ਕਸਬੇ ਸ਼ਹਿਣੇ ਵਿੱਚ ਸਰਕਾਰ ਵੱਲੋਂ ਬਣਾਈ ਲਾਇਬਰੇਰੀ ਦਾ ਉਦਘਾਟਨ ਕਰਨਗੇ। ਇਹ ਜਾਣਕਾਰੀ ਕਸਬੇ ਦੇ ਸਰਪੰਚ ਨਾਜ਼ਮ ਸਿੰਘ ਨੇ ਦਿੱਤੀ। ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ...
Advertisement
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਭਨਕੇ 19 ਜੁਲਾਈ ਨੂੰ ਕਸਬੇ ਸ਼ਹਿਣੇ ਵਿੱਚ ਸਰਕਾਰ ਵੱਲੋਂ ਬਣਾਈ ਲਾਇਬਰੇਰੀ ਦਾ ਉਦਘਾਟਨ ਕਰਨਗੇ। ਇਹ ਜਾਣਕਾਰੀ ਕਸਬੇ ਦੇ ਸਰਪੰਚ ਨਾਜ਼ਮ ਸਿੰਘ ਨੇ ਦਿੱਤੀ। ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਪ੍ਰਸ਼ਾਸਨਿਕ ਅਧਿਕਾਰੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਤਿਆਰੀਆਂ ਵਿੱਚ ਲੱਗੇ ਹੋਏ ਸਨ। ਮੁੱਖ ਮੰਤਰੀ ਲਾਇਬਰੇਰੀ ਦੇ ਉਦਘਾਟਨ ਤੋਂ ਬਾਅਦ ਪੈਲੇਸ ਵਿੱਚ ਲੋਕ ਮਿਲਣੀ ਵੀ ਕਰਨਗੇ।
ਆਪ ਆਗੂ ਡਾਕਟਰ ਅਨਿਲ ਗਰਗ ਤੇ ਪਿਆਰਾ ਸਿੰਘ ਨੇ ਦੱਸਿਆ ਕਿ ਕਸਬਾ ਸ਼ਹਿਣਾ ’ਚ ਬਣੀ ਨਵੀਂ ਅਧੁਨਿਕ ਲਾਇਬਰੇਰੀ ਕਰੀਬ 35 ਲੱਖ ਰੁਪਏ ਦੀ ਲਾਗਤ ਨਾਲ ਬਣੀ ਹੈ। ਇਸ ਲਾਇਬਰੇਰੀ ਵਿੱਚ ਲੋਕਾਂ ਅਤੇ ਵਿਦਿਆਰਥੀਆਂ ਦੇ ਪੜਨ ਲਈ ਕਿਤਾਬਾਂ, ਅਖ਼ਬਾਰ, ਰਸਾਲੇ ਆਦਿ ਸਮੱਗਰੀ ਪ੍ਰਦਾਨ ਕੀਤੀ ਜਾਵੇਗੀ।
Advertisement
ਦੱਸਣਯੋਗ ਹੈ ਕਿ ਸ੍ਰੀ ਭਗਵੰਤ ਮਾਨ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਸ਼ਹਿਣਾ ਪੁੱਜ ਰਹੇ ਹਨ।
Advertisement
×