ਸਕੂਲ ’ਚ ਖੇਡਾਂ, ਰੰਗਮੰਚ ਤੇ ਚਿੱਤਰਕਲਾ ਬਾਰੇ ਕੈਂਪ
ਕੋਟਕਪੂਰਾ: ਰਿਆਨ ਵਰਲਡ ਪਬਲਿਕ ਸਕੂਲ ਵੱਲੋਂ ਵਿਦਿਆਰਥੀਆਂ ਦੀਆਂ ਰੁਚੀਆਂ ਮੁਤਾਬਿਕ ਸਾਹਤਿਕ, ਖੇਡਾਂ, ਰੰਗਮੰਚ, ਚਿੱਤਰਕਲਾ, ਈਕੋ ਤੇ ਹੋਮ ਸਾਇੰਸ ਕਲੱਬ ਬਣਾ ਕੇ ਸਮਰ ਕੈਂਪ ਲਾਇਆ। ਕੈਂਪ ਵਿੱਚ ਬੱਚਿਆਂ ਨੇ ਆਪਣੇ ਮਾਪਿਆਂ ਦੇ ਸਹਿਯੋਗ ਨਾਲ ਪੂਰੇ ਉਤਸ਼ਾਹ ਨਾਲ ਭਾਗ ਲਿਆ ਤੇ ਆਪਣੇ...
Advertisement
ਕੋਟਕਪੂਰਾ: ਰਿਆਨ ਵਰਲਡ ਪਬਲਿਕ ਸਕੂਲ ਵੱਲੋਂ ਵਿਦਿਆਰਥੀਆਂ ਦੀਆਂ ਰੁਚੀਆਂ ਮੁਤਾਬਿਕ ਸਾਹਤਿਕ, ਖੇਡਾਂ, ਰੰਗਮੰਚ, ਚਿੱਤਰਕਲਾ, ਈਕੋ ਤੇ ਹੋਮ ਸਾਇੰਸ ਕਲੱਬ ਬਣਾ ਕੇ ਸਮਰ ਕੈਂਪ ਲਾਇਆ। ਕੈਂਪ ਵਿੱਚ ਬੱਚਿਆਂ ਨੇ ਆਪਣੇ ਮਾਪਿਆਂ ਦੇ ਸਹਿਯੋਗ ਨਾਲ ਪੂਰੇ ਉਤਸ਼ਾਹ ਨਾਲ ਭਾਗ ਲਿਆ ਤੇ ਆਪਣੇ ’ਚ ਛੁਪੀਆਂ ਕਲਾਵਾਂ ਨੂੰ ਬਾਕੀਆਂ ਦੇ ਸਾਹਮਣੇ ਰੱਖਿਆ। ਸਕੂਲ ਦੀ ਡਾਇਰੈਕਟਰ ਸੁਖਬੀਰ ਕੌਰ ਬਰਾੜ ਨੇ ਦੱਸਿਆ ਕਿ ਕੈਂਪ ਦਾ ਮਕਸਦ ਬੱਚਿਆਂ ਅੰਦਰ ਛੁਪੀਆਂ ਰਚਨਾਤਮਿਕ ਅਤੇ ਕਲਾਤਮਿਕ ਕਿਰਿਆਵਾਂ ਨੂੰ ਬਾਹਰ ਕੱਢਣਾ ਹੈ, ਜਿਸ ਵਿੱਚ ਉਹ ਪੂਰੀ ਤਰ੍ਹਾਂ ਸਫ਼ਲ ਰਹੇ ਹਨ। ਉਨ੍ਹਾਂ ਦੱਸਿਆ ਕਿ ਬੱਚਿਆਂ ਨੇ ਆਪਣੀ-ਆਪਣੀ ਰੁਚੀ ਮੁਤਾਬਿਕ 5 ਵੱਖ-ਵੱਖ ਸ਼੍ਰੇਣੀਆਂ ਦੇ ਬਣਾਏ ਕਲੱਬਾਂ ਵਿੱਚ ਮੈਂਬਰ ਬਣ ਕੇ ਹਿੱਸਾ ਲਿਆ ਬਾਕਮਾਲ ਪੇਸ਼ਕਾਰੀਆਂ ਕੀਤੀਆਂ। -ਪੱਤਰ ਪ੍ਰੇਰਕ
Advertisement
Advertisement
×