ਲੁਟੇਰਿਆਂ ਵੱਲੋਂ ਤੇਜ਼ਧਾਰ ਹਥਿਆਰ ਨਾਲ ਹਮਲਾ
ਪਿੰਡ ਤੁੰਗਵਾਲੀ ਦੀ ਨਿੱਜੀ ਅਨਾਜ ਮੰਡੀ ਵਿੱਚ ਬੀਤੀ ਰਾਤ ਦੋ ਲੁਟੇਰਿਆਂ ਨੇ ਕਿਸਾਨ ਗੁਰਮੇਲ ਸਿੰਘ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਉਸ ਨੂੰ ਬਠਿੰਡਾ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਸ ਦੌਰਾਨ...
Advertisement
ਪਿੰਡ ਤੁੰਗਵਾਲੀ ਦੀ ਨਿੱਜੀ ਅਨਾਜ ਮੰਡੀ ਵਿੱਚ ਬੀਤੀ ਰਾਤ ਦੋ ਲੁਟੇਰਿਆਂ ਨੇ ਕਿਸਾਨ ਗੁਰਮੇਲ ਸਿੰਘ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਉਸ ਨੂੰ ਬਠਿੰਡਾ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਸ ਦੌਰਾਨ ਲੁਟੇਰਿਆਂ ਦਾ ਪਿਸਤੌਲ ਘਟਨਾ ਸਥਾਨ ’ਤੇ ਡਿੱਗ ਗਿਆ ਸੀ ਜੋ ਪੁਲੀਸ ਅਨੁਸਾਰ ਇੱਕ ਖਿਡੌਣਾ ਹੈ। ਪਿੰਡ ਦੇ ਸਰਪੰਚ ਜੋਗਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇੱਥੇ ਠਹਿਰੇ ਪਰਵਾਸੀ ਮਜ਼ਦੂਰਾਂ ਨੂੰ ਰਾਤ ਸਮੇਂ ਦੋ ਜਣਿਆਂ ਨੇ ਲੁੱਟਣਾ ਸ਼ੁਰੂ ਕਰ ਦਿੱਤਾ ਤਾਂ ਮਜ਼ਦੂਰਾਂ ਨੇ ਗੁਰਮੇਲ ਸਿੰਘ ਨੂੰ ਬੁਲਾ ਲਿਆ। ਦੋਵੇਂ ਹਮਲਾਵਰਾਂ ਨੇ ਗੁਰਮੇਲ ਦੇ ਪਹੁੰਚਦਿਆਂ ਹੀ ਉਸ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਮਜ਼ਦੂਰਾਂ ਤੋਂ ਮੋਬਾਈਲ ਫੋਨ ਤੇ ਨਗਦੀ ਲੁੱਟ ਕੇ ਫ਼ਰਾਰ ਹੋ ਗਏ। ਭੁੱਚੋ ਚੌਕੀ ਇੰਚਾਰਜ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਗੁਰਮੇਲ ਦੇ ਭਰਾ ਅੰਗਰੇਜ ਸਿੰਘ ਦੇ ਬਿਆਨ ਦਰਜ ਕਰ ਕੇ ਇਸ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ।
Advertisement
Advertisement
×