DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਵਦੀਪ ਜੀਦਾ ਦੇ ਇੰਚਰਾਜ ਬਣਨ ’ਤੇ ‘ਆਪ’ ਵਰਕਰ ਖੁਸ਼

ਪਾਰਟੀ ਲੀਡਰਸ਼ਿਪ ਦੀਆਂ ਉਮੀਦਾਂ ’ਤੇ ਖ਼ਰਾ ਉੱਤਰਨ ਦੀ ਕੋਸ਼ਿਸ਼ ਕਰਾਂਗਾ: ਜੀਦਾ
  • fb
  • twitter
  • whatsapp
  • whatsapp
featured-img featured-img
ਚੇਅਰਮੈਨ ਨਵਦੀਪ ਸਿੰਘ ਜੀਦਾ ਆਪਣੇ ਸ਼ੁਭਚਿੰਤਕਾਂ ਤੋਂ ਮੁਬਾਰਕਬਾਦ ਕਬੂਲਦੇ ਹੋਏ।
Advertisement
ਸ਼ਗਨ ਕਟਾਰੀਆ

ਬਠਿੰਡਾ, 1 ਜੂਨ

Advertisement

ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਸ਼ੂਗਰਫ਼ੈੱਡ ਪੰਜਾਬ ਦੇ ਚੇਅਰਮੈਨ ਐਡਵੋਕੇਟ ਨਵਦੀਪ ਸਿੰਘ ਜੀਦਾ ਨੂੰ ਲੋਕ ਸਭਾ ਹਲਕਾ ਬਠਿੰਡਾ ਦੇ ਇੰਚਾਰਜ ਥਾਪਿਆ ਗਿਆ ਹੈ। ਉਨ੍ਹਾਂ ਦੀ ਤਾਜ਼ਾ ਨਿਯੁਕਤੀ ਨੂੰ ਲੈ ਕੇ ਪਾਰਟੀ ਸਫ਼ਾਂ ਵਿੱਚ ਖ਼ੁਸ਼ੀ ਦਾ ਆਲਮ ਹੈ। ਐਡਵੋਕੇਟ ਜੀਦਾ ਨੂੰ ਨਵੀਂ ਜ਼ਿੰਮੇਵਾਰੀ ਮਿਲਣ ਮਗਰੋਂ ਉਨ੍ਹਾਂ ਦੇ ਗ੍ਰਹਿ ਵਿਖੇ ਮੁਬਾਰਕਬਾਦ ਸਾਂਝੀ ਕਰਨ ਵਾਲੇ ਸਨੇਹੀਆਂ ਦਾ ਤਾਂਤਾ ਲੱਗਾ ਹੋਇਆ ਹੈ। ਪਾਰਟੀ ਵਰਕਰਾਂ ਨੇ ਉਮੀਦ ਜਿਤਾਈ ਹੈ ਕਿ ਨਵੀਂ ਜ਼ਿੰਮੇਵਾਰ ਮਿਲਣ ਮਗਰੋਂ ਸ੍ਰੀ ਜੀਦਾ ਪਾਰਟੀ ਨੂੰ ਹੋਰ ਬੁਲੰਦੀਆਂ ’ਤੇ ਲਿਜਾਣ ਲਈ ਹੋਰ ਵੀ ਨਿੱਠ ਕੇ ਆਪਣੇ ਫ਼ਰਜ਼ਾਂ ਦੀ ਅਦਾਇਗੀ ਕਰਨਗੇ। ਉਨ੍ਹਾਂ ਕਿਹਾ ਕਿ ਐਡਵੋਕੇਟ ਜੀਦਾ ਦੀ ਅਗਵਾਈ ਵਿੱਚ ਸੰਸਦੀ ਹਲਕਾ ਬਠਿੰਡਾ ’ਚ ਪਾਰਟੀ ਹੋਰ ਵੀ ਚੜ੍ਹਦੀ ਕਲਾ ਵੱਲ ਸਫ਼ਰ ਕਰੇਗੀ। ਨਵਦੀਪ ਜੀਦਾ ਨੇ ਉਨ੍ਹਾਂ ’ਤੇ ਭਰੋਸਾ ਪ੍ਰਗਟਾਏ ਜਾਣ ਲਈ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹ ਵਿਸ਼ਵਾਸ਼ ’ਤੇ ਖ਼ਰਾ ਉਤਰਨ ਲਈ ਹਰ ਸੰਭਵ ਕੋਸ਼ਿਸ਼ ਕਰਨਗੇ ਅਤੇ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ 2029 ਦੀਆਂ ਸੰਸਦੀ ਚੋਣਾਂ ’ਚ ‘ਆਪ’ ਦਾ ਬਠਿੰਡਾ ਹਲਕੇ ਤੋਂ ਉਮੀਦਵਾਰ ਸ਼ਾਨਦਾਰ ਫ਼ਤਹਿ ਪ੍ਰਾਪਤ ਕਰੇ।

Advertisement
×