ਖੜ੍ਹੇ ਟਰੱਕ ’ਚੋੋਂ ਕਣਕ ਦੇ 60 ਗੱਟੇ ਚੋਰੀ
ਪੱਤਰ ਪ੍ਰੇਰਕ ਲੰਬੀ, 15 ਮਈ ਕਸਬਾ ਮੰਡੀ ਕਿੱਲਿਆਂਵਾਲੀ ਵਿੱਚ ਬੀਤੀ ਰਾਤ ਐੱਨਐੱਚ-9 ’ਤੇ ਟਰੱਕ ਯੂਨੀਅਨ ਨੇੜੇ ਖੜ੍ਹੇ ਕਣਕ ਗੱਟਿਆਂ ਦੇ ਲੱਦੇ ਇੱਕ ਟਰੱਕ ਵਿੱਚੋਂ ਕਣਕ ਦੇ 60 ਗੱਟੇ ਚੋਰੀ ਹੋ ਗਏ। ਕਿੱਲਿਆਂਵਾਲੀ ਪੁਲੀਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ...
Advertisement
ਪੱਤਰ ਪ੍ਰੇਰਕ
ਲੰਬੀ, 15 ਮਈ
Advertisement
ਕਸਬਾ ਮੰਡੀ ਕਿੱਲਿਆਂਵਾਲੀ ਵਿੱਚ ਬੀਤੀ ਰਾਤ ਐੱਨਐੱਚ-9 ’ਤੇ ਟਰੱਕ ਯੂਨੀਅਨ ਨੇੜੇ ਖੜ੍ਹੇ ਕਣਕ ਗੱਟਿਆਂ ਦੇ ਲੱਦੇ ਇੱਕ ਟਰੱਕ ਵਿੱਚੋਂ ਕਣਕ ਦੇ 60 ਗੱਟੇ ਚੋਰੀ ਹੋ ਗਏ। ਕਿੱਲਿਆਂਵਾਲੀ ਪੁਲੀਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਘਟਨਾ ਸਮੇਂ ਡਰਾਈਵਰ ਟਰੱਕ ਦੇ ਅੰਦਰ ਸੁੱਤਾ ਪਿਆ ਸੀ। ਜਾਣਕਾਰੀ ਅਨੁਸਾਰ ਟਰੱਕ ਵਿੱਚ ਮਿੱਡੂਖੇੜਾ ਖਰੀਦ ਕੇਂਦਰ ਤੋਂ ਕਣਕ ਦੇ ਅੱਠ ਸੌ ਗੱਟੇ ਲੱਦੇ ਲਿਆਂਦੇ ਗਏ ਸਨ, ਜਿਨ੍ਹਾਂ ਨੂੰ ਮਲੋਟ ਦੇ ਵੇਅਰ ਹਾਊਸ ਦੇ ਗੋਦਾਮ ਵਿੱਚ ਲਿਜਾਇਆ ਜਾਣਾ ਸੀ। ਚੋਰੀ ਹੋਈ ਕਣਕ ਦੀ ਕੀਮਤ ਕਰੀਬ 74 ਹਜ਼ਾਰ ਰੁਪਏ ਦੱਸੀ ਜਾਂਦੀ ਹੈ। ਚੋਰੀਸ਼ੁਦਾ ਕਣਕ ਦੀ ਕੀਮਤ ਟਰੱਕ ਦੇ ਮਾਲਕ ਨੂੰ ਅਦਾ ਕਰਨੀ ਪੈਣੀ ਹੈ। ਥਾਣਾ ਕਿੱਲਿਆਂਵਾਲੀ (ਆਰਜੀ) ਦੇ ਏਐੱਸਆਈ ਮੋਹਣ ਸਿੰਘ ਨੇ ਦੱਸਿਆ ਕਿ ਗੱਟਿਆਂ ਦੀ ਚੋਰੀ ਸਬੰਧੀ ਸ਼ਿਕਾਇਤ ਮਿਲੀ ਹੈ। ਚੋਰਾਂ ਦੀ ਭਾਲ ਵਿੱਚ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਫਰੋਲੇ ਜਾ ਰਹੇ ਹਨ।
Advertisement
×