ਇੰਟਰਨੈਸ਼ਨਲ ਫ਼ਤਿਹ ਅਕੈਡਮੀ ਦੀਆਂ ਵੱਖ ਵੱਖ ਵਰਗ ਦੀਆਂ ਗਤਕਾ ਟੀਮਾਂ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ। ਅਕੈਡਮੀ ਦੀ ਪ੍ਰਿੰਸੀਪਲ ਅਨੁਪਮ ਸ਼ਰਮਾ ਨੇ ਦੱਸਿਆ ਕਿ ਵਿਦਿਅਰਥੀਆਂ ਨੇ 14, 17 ਅਤੇ 19 ਸਲਾ ਵਰਗ ਦੇ ਅੰਦਰ ਕੁੱਲ 22 ਸੋਨੇ, 8 ਚਾਂਦੀ ਅਤੇ 3 ਕਾਂਸੀ ਦੇ ਤਗ਼ਮੇ ਜਿੱਤੇ ਹਨ। ਪ੍ਰਿੰਸਿਪਲ ਨੇ ਦੱਸਿਆ ਗਤਕਾ ਮੁਕਾਬਲੇ ਵਿੱਚ 14 ਸਾਲਾ ਵਰਗ ਅੰਦਰ ਸੋਨੇ ਦੇ 6, ਚਾਂਦੀ ਦੇ 4, ਕਾਂਸੀ ਦਾ ਇੱਕ ਅਤੇ 17 ਸਾਲਾ ਵਰਗ ਅੰਦਰ ਸੋਨੇ ਦੇ 10 ਤੇ ਕਾਂਸੀ ਦਾ ਇੱਕ ਅਤੇ 19 ਸਾਲਾ ਵਰਗ ਅੰਦਰ ਸੋਨੇ ਦੇ 6, ਚਾਂਦੀ ਦੇ 4 ਅਤੇ ਕਾਂਸੀ ਦਾ ਇੱਕ ਤਗ਼ਮਾ ਜਿੱਤਿਆ ਹੈ। ਅਕੈਡਮੀ ਦੇ ਚੇਅਰਮੈਨ ਜਗਬੀਰ ਸਿੰਘ, ਚੇਅਰਪਰਸਨ ਰਵਿੰਦਰ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਨੇ ਹਰ ਮੈਦਾਨ ਵਿੱਚ ਉਨ੍ਹਾਂ ਨੂੰ ਮਾਣ ਦਿਵਾਇਆ ਹੈ।