ਅਮਰੀਕਾ ਵੱਲੋਂ ਇਰਾਨ ਉੱਪਰ ਹਮਲੇ ਦੀ ਨਿੰਦਾ
ਪੱਤਰ ਪ੍ਰੇਰਕ ਧਾਰੀਵਾਲ, 23 ਜੂਨ ਸੀਪੀਆਈ ਐੱਮਐੱਲ ਲਿਬਰੇਸ਼ਨ ਦੇ ਸੂਬਾ ਸਕੱਤਰ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਅਮਰੀਕਾ ਵੱਲੋਂ ਇਰਾਨ ਉਪਰ ਹਮਲਾ ਕਰਕੇ ਦੁਨੀਆਂ ਨੂੰ ਤੀਜੇ ਵਿਸ਼ਵ ਯੁੱਧ ਵੱਲ ਧੱਕਣ ਦੀ ਕਾਰਵਾਈ ਹੈ, ਇਸ ਹਮਲੇ ਦਾ ਦੁਨੀਆਂ ਦੀ ਜਨਤਾ ਨੂੰ...
Advertisement
ਪੱਤਰ ਪ੍ਰੇਰਕ
ਧਾਰੀਵਾਲ, 23 ਜੂਨ
Advertisement
ਸੀਪੀਆਈ ਐੱਮਐੱਲ ਲਿਬਰੇਸ਼ਨ ਦੇ ਸੂਬਾ ਸਕੱਤਰ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਅਮਰੀਕਾ ਵੱਲੋਂ ਇਰਾਨ ਉਪਰ ਹਮਲਾ ਕਰਕੇ ਦੁਨੀਆਂ ਨੂੰ ਤੀਜੇ ਵਿਸ਼ਵ ਯੁੱਧ ਵੱਲ ਧੱਕਣ ਦੀ ਕਾਰਵਾਈ ਹੈ, ਇਸ ਹਮਲੇ ਦਾ ਦੁਨੀਆਂ ਦੀ ਜਨਤਾ ਨੂੰ ਖੁੱਲ੍ਹ ਕੇ ਵਿਰੋਧ ਕਰਨਾ ਚਾਹੀਦਾ ਹੈ। ਕਾਮਰੇਡ ਬੱਖਤਪੁਰਾ ਨੇ ਕਿਹਾ ਕਿ ਅਮਰੀਕਾ ਅਤੇ ਇਜ਼ਰਾਈਲ ਦਾ ਇਰਾਨ ਉੱਪਰ ਪਰਮਾਣੂ ਸ਼ਕਤੀ ਬਣਨ ਦਾ ਦੋਸ਼ ਬਹਾਨਾ ਹੈ। ਉਨ੍ਹਾਂ ਕਿਹਾ ਇਸ ਜੰਗ ਦੇ ਭਾਰਤੀ ਆਰਥਿਕਤਾ ਉੱਪਰ ਵੀ ਵੱਡੇ ਦੁਰਪ੍ਰਭਾਵ ਪੈਣਗੇ। ਮੋਦੀ ਸਰਕਾਰ ਨੂੰ ਇਸ ਨਿਹੱਕੀ ਜੰਗ ਦੇ ਵਿਰੋਧ ਵਿੱਚ ਖੜ੍ਹਨਾ ਚਾਹੀਦਾ ਹੈ।
Advertisement
×