ਥਾਣਾ ਝਬਾਲ ਦੀ ਪੁਲੀਸ ਨੇ ਮੰਗਲਵਾਰ-ਬੁੱਧਵਾਰ ਦੀ ਦਰਮਿਆਨੀ ਰਾਤ ਇਲਾਕੇ ਦੇ ਪਿੰਡ ਛਿਛਰੇਵਾਲ ਦੇ ਇਕ ਕਾਰੋਬਾਰੀ ਦੇ ਘਰ ਵੱਲ ਗੋਲੀਆਂ ਚਲਾਉਣ ਵਾਲਿਆਂ ਖ਼ਿਲਾਫ਼ ਬੀਤੇ ਦਿਨ ਕੇਸ ਦਰਜ ਕੀਤਾ ਹੈ। ਏਐੱਸਆਈ ਕਰਮ ਸਿੰਘ ਨੇ ਦੱਸਿਆ ਕਿ ਰਾਤ ਵੇਲੇ ਇਕ ਮੋਟਰਸਾਈਕਲ ’ਤੇ ਸਵਾਰ ਹੋ ਕੇ ਤਿੰਨ ਹਥਿਆਰ ਬੰਦ ਵਿਅਕਤੀ ਪਿੰਡ ਦੇ ਵਾਸੀ ਕਰਨਬੀਰ ਸਿੰਘ ਦੇ ਘਰ ਅੱਗੇ ਆਏ ਅਤੇ ਇੱਕ ਜਣੇ ਨੇ ਮੋਟਰਸਾਈਕਲ ਸਟਾਰਟ ਰੱਖਿਆ ਅਤੇ ਦੋ ਜਣੇ ਪਿਸਤੌਲ ਕੱਢ ਕੇ ਕਰਨਬੀਰ ਸਿੰਘ ਦੇ ਘਰ ਵੱਲ ਗੋਲੀਆਂ ਚਲਾ ਕੇ ਮੌਕੇ ਤੋਂ ਫਰਾਰ ਹੋ ਗਏ।