DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀ ਖਸਤਾ ਹਾਲਤ

ਸਕੂਲ ਦੇ ਬੱਚੇ ਕਲਾਸਾਂ ਲਗਾਉਣ ਲਈ ਸੁਰੱਖਿਅਤ ਥਾਂ ਤਬਦੀਲ; ਔਜਲਾ ਨੇ ਐੱਮਪੀ ਫੰਡ ਵਿੱਚੋਂ ਸਕੂਲ ਲਈ 20 ਲੱਖ ਦਿੱਤੇ
  • fb
  • twitter
  • whatsapp
  • whatsapp
featured-img featured-img
ਸਰਕਾਰੀ ਪ੍ਰਾਇਮਰੀ ਸਕੂਲ ਦਾ ਦੌਰਾ ਕਰਨ ਲਈ ਪੁੱਜੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ। 
Advertisement

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਸੁਭਾਸ਼ ਕਲੋਨੀ, ਲੱਖਾ ਸਿੰਘ ਪਲਾਟ ਸੁਲਤਾਨਵਿੰਡ ਦੀ ਖਸਤਾਹਾਲ ਇਮਾਰਤ ਕਾਰਨ ਇਥੋਂ ਵਿਦਿਆਰਥੀਆਂ ਨੂੰ ਕਿਸੇ ਹੋਰ ਥਾਂ ਤਬਦੀਲ ਕੀਤਾ ਗਿਆ ਹੈ। ਸਕੂਲ ਦਾ ਜਾਇਜ਼ ਲੈਣ ਲਈ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਪੁੱਜੇ। ਉਨ੍ਹਾਂ ਸਕੂਲ ਦੀ ਮਾੜੀ ਹਾਲਤ ਦੇਖ ਕੇ ਐੱਮਪੀ ਐੱਲਏਡੀ ਫੰਡ ਵਿੱਚੋਂ 20 ਲੱਖ ਰੁਪਏ ਸਕੂਲ ਦੀ ਮੁਰੰਮਤ ਲਈ ਦਿੱਤੇ ਹਨ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਅਪਰੈਲ 2025 ਵਿੱਚ ਆਮ ਆਦਮੀ ਪਾਰਟੀ ਵੱਲੋਂ ਇੱਥੇ ਟਾਈਲਾਂ ਦਾ ਉਦਘਾਟਨ ਕੀਤਾ ਗਿਆ ਸੀ। ਸ੍ਰੀ ਔਜਲਾ ਨੇ ਸਕੂਲ ਦਾ ਦੌਰਾ ਕਰਦਿਆਂ ਦੱਸਿਆ ਕਿ ਇਲਾਕੇ ਦੇ ਜ਼ਿੰਮੇਵਾਰ ਲੋਕਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ, ਜਦੋਂ ਕਿ ਵਿਭਾਗ ਨੇ ਉਨ੍ਹਾਂ ਤੋਂ ਮੰਗ ਕੀਤੀ ਸੀ ਕਿ ਐੱਮਪੀਐੱਲਏਡੀ ਫੰਡ ਵਿੱਚੋਂ ਸਕੂਲ ਲਈ ਗ੍ਰਾਂਟ ਦਿੱਤੀ ਜਾਵੇ। ਇਸ ਕਾਰਨ ਅੱਜ ਉਹ ਸਕੂਲ ਦਾ ਦੌਰਾ ਕਰਨ ਆਏ ਹਨ ਅਤੇ ਸਕੂਲ ਦੀ ਹਾਲਤ ਦੇਖੇ ਕੇ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ ਹੈ ਕਿ ਸਿੱਖਿਆ ਕ੍ਰਾਂਤੀ ਸਿਰਫ਼ ਨਾਮ ਦੀ ਹੀ ਹੈ। ਸਕੂਲ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਨਾਵਾਂ ਵਾਲਾ ਇੱਕ ਬੋਰਡ ਹੈ, ਜਿਸ ’ਤੇ ਉਦਘਾਟਨ ਦੀ ਮਿਤੀ 23 ਅਪਰੈਲ, 2025 ਅੰਕਿਤ ਹੈ। ਸੰਸਦ ਮੈਂਬਰ ਨੇ ਕਿਹਾ ਕਿ ਅਪਰੈਲ ਮਹੀਨੇ ਵਿੱਚ ਇੱਥੇ ਟਾਈਲਾਂ ਲਗਾਈਆਂ ਗਈਆਂ ਸਨ ਜਦੋਂ ਕਿ ਸਕੂਲ ਦੀ ਪੂਰੀ ਇਮਾਰਤ ਖਸਤਾ ਹਾਲਤ ਵਿੱਚ ਹੈ ਅਤੇ ਕਿਸੇ ਵੀ ਸਮੇਂ ਢਹਿ ਸਕਦੀ ਹੈ, ਜਿਸ ਕਾਰਨ ਇਸ ਸੀਜ਼ਨ ਵਿੱਚ ਬੱਚਿਆਂ ਨੂੰ ਕਿਧਰੇ ਹੋਰ ਸੁਰਖਿਅਤ ਥਾਂ ’ਤੇ ਤਬਦੀਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਐੱਮਪੀ ਨੂੰ ਬਹੁਤ ਘੱਟ ਗ੍ਰਾਂਟ ਮਿਲਦੀ ਹੈ ਪਰ ਉਹ ਕੋਸ਼ਿਸ਼ ਕਰਦੇ ਹਨ ਕਿ ਜੋ ਵੀ ਗ੍ਰਾਂਟ ਵੰਡੀ ਜਾਂਦੀ ਹੈ, ਉਸ ਨੂੰ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਵੰਡਿਆ ਜਾਵੇ। ਉਨ੍ਹਾਂ ਕਿਹਾ ਕਿ ਤੁਰੰਤ ਪ੍ਰਭਾਵ ਨਾਲ ਸਕੂਲ ਲਈ 20 ਲੱਖ ਰੁਪਏ ਦਿੱਤੇ ਜਾਣਗੇ। ਇਥੇ ਬੱਚਿਆਂ ਦੀ ਗਿਣਤੀ ਜ਼ਿਆਦਾ ਹੈ, ਇਸ ਲਈ ਸਕੂਲ ਦਾ ਵਿਸਥਾਰ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਹ ਸਕੂਲ ਵਾਸਤੇ ਨਵੀਂ ਜ਼ਮੀਨ ਲਈ ਕੋਸ਼ਿਸ਼ ਕਰਨਗੇ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਹਰ ਕੰਮ ਲਈ ਸਿਰਫ਼ ਰਸਮਾਂ ਪੂਰੀਆਂ ਕਰਨ ਵਾਸਤੇ ਕਰ ਰਹੀ ਹੈ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੈ। ਉਨ੍ਹਾਂ ਸਕੂਲ ਅਧਿਕਾਰੀਆਂ ਨੂੰ ਫੰਡਾਂ ਦੀ ਚਿੰਤਾ ਨਾ ਕਰਨ ਦਾ ਭਰੋਸਾ ਦਿੱਤਾ।

ਸੁਲਤਾਨਵਿੰਡ ਨਹਿਰ ਦੇ ਸੁੰਦਰੀਕਰਨ ਪ੍ਰਾਜੈਕਟ ਦਾ ਵੀ ਜਾਇਜ਼ਾ

ਇਸ ਦੌਰਾਨ ਸ੍ਰੀ ਔਜਲਾ ਨੇ ਸੁਲਤਾਨਵਿੰਡ ਨਹਿਰ ’ਤੇ ਚੱਲ ਰਹੇ ਸੁੰਦਰੀਕਰਨ ਪ੍ਰਾਜੈਕਟ ਦਾ ਵੀ ਜਾਇਜ਼ਾ ਲਿਆ। ਇਹ ਪ੍ਰਾਜੈਕਟ ਬਾਬਾ ਭੂਰੀ ਵਾਲੇ ਦੀ ਨਿਗਰਾਨੀ ਹੇਠ ਚੱਲ ਰਿਹਾ ਹੈ। ਉਨ੍ਹਾਂ ਦੀ ਸੋਚ ਇਸ ਖੇਤਰ ਵਿੱਚ ਅਜਿਹਾ ਸੈਰਗਾਹ ਬਣਾਉਣਾ ਹੈ ਜੋ ਇੱਕ ਉਦਾਹਰਣ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਇਲਾਕੇ ਵਿੱਚ ਹਰ 1.5 ਕਿਲੋਮੀਟਰ ’ਤੇ ਇੱਕ ਪੁਲ ਬਣਾਇਆ ਜਾਵੇਗਾ ਅਤੇ ਸ਼ਾਨਦਾਰ ਪੌਦੇ ਲਗਾਏ ਜਾ ਰਹੇ ਹਨ ਅਤੇ ਲੋਕਾਂ ਦੇ ਬੈਠਣ ਲਈ  ਜਗ੍ਹਾ ਵੀ ਬਣਾਈ ਜਾ ਰਹੀ ਹੈ। ਉਨ੍ਹਾਂ ਨੇ ਪਹਿਲਾਂ ਐੱਮਪੀਐੱਲਏਡੀ ਫੰਡ ਤਹਿਤ 90 ਲੱਖ ਰੁਪਏ ਦਿੱਤੇ ਸਨ ਅਤੇ ਹੁਣ ਉਹ 50 ਲੱਖ ਹੋਰ ਦੇਣਗੇ।

Advertisement
Advertisement
×