ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਯੂਸੀਈਟੀ ਦਾ ਨਤੀਜਾ ਐਲਾਨਿਆ
ਪਹਿਲਾ ਰੈਂਕ ਪ੍ਰਬਲ ਖੰਨਾ ਤੇ ਦੂਜਾ ਰੈਂਕ ਸ਼੍ਰੇਆ ਗਾਂਧੀ ਨੇ ਹਾਸਲ ਕੀਤਾ
Advertisement
ਪੱਤਰ ਪ੍ਰੇਰਕ
ਅੰਮ੍ਰਿਤਸਰ, 25 ਜੂਨ
Advertisement
ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਅੰਡਰ ਗ੍ਰੈਜੂਏਟ ਯੂਨੀਵਰਸਿਟੀ ਸਾਂਝੀ ਦਾਖਲਾ ਪ੍ਰੀਖਿਆ (ਯੂਸੀਈਟੀ) ਦਾ ਨਤੀਜਾ 24 ਘੰਟਿਆਂ ਦੇ ਅੰਦਰ ਐਲਾਨ ਦਿੱਤਾ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਡਾ. ਕਰਮਜੀਤ ਸਿੰਘ ਦੀ ਅਗਵਾਈ ਹੇਠ, ਯੂਨੀਵਰਸਿਟੀ ਸਕੂਲ ਆਫ ਫਾਈਨੈਂਸ਼ੀਅਲ ਸਟੱਡੀਜ਼ ਦੇ ਪ੍ਰੋਫੈਸਰ ਡਾ. ਬਲਵਿੰਦਰ ਸਿੰਘ ਦੀ ਪ੍ਰਧਾਨਗੀ ਵਿੱਚ ਗਠਿਤ ਅੱਠ ਮੈਂਬਰੀ ਡਿਜੀਟਲ ਇੰਟੈਗ੍ਰੇਸ਼ਨ ਅਤੇ ਮੈਨੇਜਮੈਂਟ ਕਮੇਟੀ ਨੇ ਇਸ ਦਿਸ਼ਾ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਕਮਿਸਟਰੀ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਅਤੇ ਕੋਆਰਡੀਨੇਟਰ ਡਾ. ਤੇਜਵੰਤ ਸਿੰਘ ਕੰਗ ਅਤੇ ਕੰਪਿਊਟਰ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਮਨੀਸ਼ ਸੈਣੀ ਨੇ ਦੱਸਿਆ ਕਿ ਪ੍ਰੀਖਿਆ ਵਿੱਚ ਪਹਿਲਾ ਰੈਂਕ ਪ੍ਰਬਲ ਖੰਨਾ ਤੇ ਦੂਜਾ ਰੈਂਕ ਸ਼੍ਰੇਆ ਗਾਂਧੀ ਨੇ ਹਾਸਲ ਕੀਤਾ। ਇਸ ਪ੍ਰੀਖਿਆ ਦੀ ਕਾਊਂਸਲਿੰਗ 1 ਜੁਲਾਈ ਤੋਂ 7 ਜੁਲਾਈ ਤੱਕ ਕੀਤੀ ਜਾਵੇਗੀ, ਜਿਸ ਦਾ ਸ਼ਡਿਊਲ 26 ਜੂਨ ਨੂੰ ਜਾਰੀ ਕੀਤਾ ਜਾਵੇਗਾ।
Advertisement
×