ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ
ਅੰਮ੍ਰਿਤਸਰ: ਇੰਪਰੂਵਮੈਂਟ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਅਤੇ ਵਿਧਾਨ ਸਭਾ ਹਲਕਾ ਪੂਰਬੀ ਵਿਧਾਇਕਾ ਜੀਵਨਜੋਤ ਕੌਰ ਨੇ ਭਾਈ ਗੁਰਦਾਸ ਜੀ ਨਗਰ ਨਿਊ ਅੰਮ੍ਰਿਤਸਰ ਐਂਟਰੀ ਗੇਟ `ਤੇ ਸੁੰਦਰੀਕਰਨ ਲਈ ਰਾਸ਼ਟਰੀ ਝੰਡਾ ਅਤੇ ਫੁਹਾਰਾ ਲਗਾਉਣ ਦਾ ਉਦਘਾਟਨ ਕੀਤਾ। ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਸ਼ਹਿਰ ਦੇ ਪ੍ਰਵੇਸ਼ ਦੁਆਰ ਭਾਈ ਗੁਰਦਾਸ ਜੀ ਨਗਰ ਨਿਊ ਅੰਮ੍ਰਿਤਸਰ ਜੀ.ਟੀ ਰੋਡ `ਤੇ ਲਗਭਗ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਰਾਸ਼ਟਰੀ ਝੰਡਾ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਥੇ ਸੁੰਦਰੀਕਰਨ ਲਈ ਫੁਹਾਰਾ ਵੀ ਲਗਾਇਆ ਜਾ ਰਿਹਾ ਹੈ। ਹਲਕਾ ਪੂਰਬੀ ਵਿਧਾਇਕਾ ਜੀਵਨਜੋਤ ਕੌਰ ਨੇ ਕਿਹਾ ਕਿ ਸੁਧਾਰ ਟਰੱਸਟ ਅਧੀਨ ਆਉਣ ਵਾਲੇ ਖੇਤਰ ਵਿੱਚ ਸਫਾਈ ਪ੍ਰਣਾਲੀ ਅਤੇ ਸਟਰੀਟ ਲਾਈਟਾਂ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ। ਇਸ ਮੌਕੇ ਕੌਂਸਲਰ ਅਮਰਜੀਤ ਕੌਰ, ਕੌਂਸਲਰ ਸੁੱਖ ਹੁੰਦਲ, ਕੌਂਸਲਰ ਸਤਨਾਮ ਸਿੰਘ, ਕੌਂਸਲਰ ਗੁਰਦਿਆਲ ਸਿੰਘ, ਗੁਰਕੰਵਲ ਸਿੰਘ, ਬਲਕਾਰ ਸਿੰਘ ਸੋਹਲ, ਅਜੈ ਸੂਰੀ, ਐੱਸਐੱਸ ਮੱਲ੍ਹੀ, ਐੱਸਕੇ ਧੀਰ ਅਤੇ ਗੁਰਪ੍ਰੀਤ ਸਿੰਘ ਹਾਜ਼ਰ ਸਨ। -ਖੇਤਰੀ ਪ੍ਰਤੀਨਿਧ