ਪੱਤਰ ਪ੍ਰੇਰਕ
ਪਠਾਨਕੋਟ, 1 ਜੁਲਾਈ
Advertisement
ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਬੋਰਡ ਆਫ ਮੈਨੇਜਮੈਂਟ ਦੇ ਮੈਂਬਰ ਅਮਰਜੀਤ ਸਿੰਘ ਢਿੱਲੋਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਘੋਹ ਦੀ ਟੀਮ ਨੇ ਅੱਜ ਪਿੰਡ ਥਰਿਆਲ, ਸਧੋੜੀ, ਗੁੜਾ ਅਤੇ ਧਾਰ ਬਲਾਕ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਕੇ ਕਿਸਾਨਾਂ ਤੋਂ ਮੱਕੀ ਦੇ ਸਬੰਧ ਵਿੱਚ ਜਾਣਕਾਰੀ ਪ੍ਰਾਪਤ ਕੀਤੀ ਅਤੇ ਮੱਕੀ ਦੀ ਕਾਸ਼ਤ ਵਿੱਚ ਆ ਰਹੀਆਂ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਟੀਮ ਵੱਲੋਂ ਕਿਸਾਨਾਂ ਦੇ ਖੇਤਾਂ ਦਾ ਦੌਰਾ ਕਰਕੇ ਮੱਕੀ ਦੀ ਫਸਲ ਦਾ ਮੁਆਇਨਾ ਕੀਤਾ ਗਿਆ ਅਤੇ ਫਸਲ ਨੂੰ ਲੱਗ ਰਹੇ ਨਦੀਨਾਂ ਦਾ ਜਾਇਜ਼ਾ ਲਿਆ ਗਿਆ। ਟੀਮ ਨੇ ਕਿਸਾਨਾਂ ਨੂੰ ਨਦੀਨਾਂ ਤੋਂ ਬਚਾਅ ਕਰਨ ਬਾਰੇ ਸੁਝਾਅ ਦਿੱਤੇ। ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਾਇਕ ਨਿਰਦੇਸ਼ਕ ਡਾ. ਵਿਕਰਮਜੀਤ ਸਿੰਘ, ਡਾ. ਸੀਮਾ ਸ਼ਰਮਾ, ਡਾ. ਮਨੂ ਤਿਆਗੀ, ਕਿਸਾਨ ਬਿੱਟਾ ਕਾਟਲ, ਬਲਵੰਤ ਲਲੋਤਰਾ, ਗਗਨ ਸਿੰਘ, ਰਸ਼ਪਾਲ ਸਿੰਘ, ਬਲਵੀਰ ਸਿੰਘ, ਦੇਵ ਰਾਜ ਸ਼ਰਮਾ, ਰੋਹਿਤ ਜੱਗੀ, ਸੰਗਰਾਮ ਸਿੰਘ ਆਦਿ ਕਿਸਾਨ ਹਾਜ਼ਰ ਸਨ।
Advertisement
×