Advertisement
ਪੱਤਰ ਪ੍ਰੇਰਕ
ਪਠਾਨਕੋਟ, 21 ਮਈ
Advertisement
ਐਕਸਾਈਜ਼ ਵਿਭਾਗ ਅਤੇ ਥਾਣਾ ਨੰਗਲਭੂਰ ਦੀ ਪੁਲੀਸ ਨੇ 265 ਨਜਾਇਜ਼ ਪੇਟੀਆਂ ਸ਼ਰਾਬ ਸਮੇਤ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਹੈ। ਇਹ ਸ਼ਰਾਬ ਟਰੱਕ ਵਿੱਚ ਲਿਜਾਈ ਜਾ ਰਹੀ ਸੀ ਅਤੇ ਦੇਰ ਰਾਤ ਇਹ ਮੁਲਜ਼ਮ ਸ਼ਰਾਬ ਦੇ ਭਰੇ ਟਰੱਕ ਸਮੇਤ ਫੜਿਆ ਗਿਆ। ਪੁਲੀਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਬਾਹਰੀ ਸੂਬੇ ਤੋਂ ਨਾਜਾਇਜ਼ ਸ਼ਰਾਬ ਦੀਆਂ ਪੇਟੀਆਂ ਲੈ ਕੇ ਆ ਰਿਹਾ ਸੀ ਕਿ ਜਿਉਂ ਹੀ ਟਰੱਕ ਪੁੱਜਿਆ ਮੀਰਥਲ ਨਾਕੇ ਕੋਲ ਤਾਂ ਚੈਕਿੰਗ ਲਈ ਐਕਸਾਈਜ਼ ਵਿਭਾਗ ਅਤੇ ਪੁਲੀਸ ਨੇ ਰੋਕ ਲਿਆ। ਟਰੱਕ ਦੀ ਤਲਾਸ਼ੀ ਲੈਣ ’ਤੇ ਅਲੱਗ-ਅਲੱਗ ਬ੍ਰਾਂਡਾਂ ਦੀ ਸ਼ਰਾਬ ਬਰਾਮਦ ਹੋਈ। ਇਸ ਦੌਰਾਨ ਥਾਣਾ ਨੰਗਲਭੂਰ ਦੇ ਇੰਚਾਰਜ ਦਵਿੰਦਰ ਕਾਸ਼ਨੀ ਨੇ ਦੱਸਿਆ ਕਿ ਟਰੱਕ ਚਾਲਕ ਕਮਲ ਪਠਾਨੀਆਂ ਖਿਲਾਫ਼ ਨਾਜਾਇਜ਼ ਸ਼ਰਾਬ ਦੀ ਤਸਕਰੀ ਕਰਨ ਸਬੰਧੀ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Advertisement
×