ਸੜਕ ਹਾਦਸੇ ’ਚ ਨੌਜਵਾਨ ਦੀ ਮੌਤ; ਤਿੰਨ ਗੰਭੀਰ ਜ਼ਖਮੀ
ਖੰਨਾ ਰੋਡ ’ਤੇ ਵਾਪਰੇ ਸੜਕ ਹਾਦਸੇ ’ਚ ਇੱਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਤਿੰਨ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਸਨੀ (21) ਵਾਸੀ ਸਮਰਾਲਾ ਵਜੋਂ ਹੋਈ ਹੈ, ਜਦਕਿ ਦੂਜੇ ਮੋਟਰਸਾਈਕਲ ਚਾਲਕ ਹਰਜੀਤ ਸਿੰਘ (19) ਦੀ ਹਾਲਤ ਵੀ ਕਾਫੀ ਨਾਜ਼ੁਕ ਬਣੀ ਹੋਈ ਹੈ ਅਤੇ ਉਸ ਦੇ ਸਿਰ ’ਚ ਗੰਭੀਰ ਸੱਟ ਹੋਣ ਕਾਰਨ ਉਸਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਸ਼ਹਿਰ ਦੇ ਖੰਨਾ ਰੋਡ ਸਥਿਤ ਸਮਸ਼ਾਨਘਾਟ ਅੱਗੇ ਦੋ ਤੇਜ਼ ਰਫਤਾਰ ਮੋਟਰਸਾਈਕਲ ਆਪਸ ਵਿੱਚ ਟਕਰਾ ਗਏ। ਲੋਕਾਂ ਵੱਲੋਂ ਇਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੰਚਾਇਆ ਗਿਆ ਅਤੇ ਮੌਕੇ ’ਤੇ ਪੁਲੀਸ ਵੀ ਪਹੁੰਚ ਗਈ। ਹਸਪਤਾਲ ਪਹੁੰਚਣ ’ਤੇ ਡਾਕਟਰਾਂ ਵੱਲੋਂ ਸਨੀ (20) ਪੁੱਤਰ ਦੀਪਕ ਵਾਸੀ ਸਮਰਾਲਾ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ, ਜਦਕਿ ਇਸ ਹਾਦਸੇ ’ਚ ਜ਼ਖਮੀ ਇੱਕ ਹੋਰ ਨੌਜਵਾਨ ਹਰਜੀਤ ਸਿੰਘ (19) ਵਾਸੀ ਪਿੰਡ ਘਰਖਣਾ ਦੀ ਹਾਲਤ ਨਾਜ਼ੁਕ ਹੋਣ ’ਤੇ ਉਸ ਨੂੰ ਪੀ.ਜੀ.ਆਈ. ਚੰਡੀਗੜ੍ਹ ਭੇਜ ਦਿੱਤਾ ਗਿਆ। ਜਦਕਿ ਦੋ ਹੋਰ ਜ਼ਖਮੀ ਹੋਏ ਨੌਜਵਾਨਾਂ ਵਿਚ ਸ਼ਾਮਲ ਹਰਸ਼ਦੀਪ ਸਿੰਘ (21) ਵਾਸੀ ਪਿੰਡ ਘਰਖਣਾ ਅਤੇ ਰੂਬਲਪ੍ਰੀਤ ਸਿੰਘ (22) ਵਾਸੀ ਪਿੰਡ ਹੇੜੀਆ ਇਲਾਜ ਅਧੀਨ ਹਨ।