ਲੁਧਿਆਣਾ: ਥਾਣਾ ਮਾਡਲ ਟਾਊਨ ਦੀ ਪੁਲੀਸ ਨੇ ਦੋ ਜਣਿਆਂ ਨੂੰ ਨਜਾਇਜ਼ ਸ਼ਰਾਬ ਸਮੇਤ ਦੋ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਗੁਰਚਰਨ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਰੇਲਵੇ ਲਾਈਨਾਂ ਧੂਰੀ ਪੁੱਲ ਦੇ ਹੇਠਾਂ ਨੇੜੇ ਡੱਬੂ ਚਿਕਨ ਕੋਲ ਮੌਜੂਦ ਸੀ ਤਾਂ ਅਜੈ ਕੁਮਾਰ ਵਾਸੀ ਗਲੀ ਨੰਬਰ 12 ਡਾ: ਅੰਬੇਦਕਰ ਨਗਰ ਅਤੇ ਸਾਗਰ ਕੁਮਾਰ ਵਾਸੀ ਗੋਪਾਲ ਨਗਰ ਨੂੰ ਆਪਣੇ ਆਟੋ ਵਿੱਚ ਸ਼ਰਾਬ ਲੋਡ ਕਰਕੇ ਗਾਹਕਾਂ ਨੂੰ ਸਪਲਾਈ ਕਰਨ ਲਈ ਜਾਂਦਿਆਂ ਆਤਮ ਪਾਰਕ ਕੱਟ ਤੋਂ ਕਾਬੂ ਕਰਕੇ ਉਨ੍ਹਾਂ ਪਾਸੋਂ 14 ਪੇਟੀਆਂ ਸ਼ਰਾਬ ਡਾਲਰ ਰੰਮ ਬਰਾਮਦ ਕੀਤੀਆਂ ਗਈਆਂ ਹਨ। -ਨਿੱਜੀ ਪੱਤਰ ਪ੍ਰੇਰਕ