ਬਾਬਾ ਈਸ਼ਰ ਸਿੰਘ ਸਕੂਲ ’ਚ ਤੀਆਂ ਮਨਾਈਆਂ
ਬਾਬਾ ਈਸ਼ਰ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਲੁਧਿਆਣਾ ਦੇ ਕਿੰਡਰ ਗਾਰਟਨ ਦੇ ਵਿਦਿਆਰਥੀਆਂ ਨੇ ਤੀਆਂ ਦਾ ਤਿਉਹਾਰ ਬਹੁਤ ਹੀ ਉਤਸਾਹ ਨਾਲ ਮਨਾਇਆ। ਇਸ ਮੌਕੇ ਸਕੂਲ ਦੇ ਛੋਟੇ-ਛੋਟੇ ਬੱਚੇ ਪੰਜਾਬੀ ਪਹਿਰਾਵਿਆਂ ਵਿੱਚ ਆਪਣੇ ਮਾਪਿਆਂ ਨਾਲ ਪਹੁੰਚੇ ਹੋਏ ਸਨ। ਇਸ ਸਮਾਗਮ ਵਿੱਚ...
Advertisement
ਬਾਬਾ ਈਸ਼ਰ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਲੁਧਿਆਣਾ ਦੇ ਕਿੰਡਰ ਗਾਰਟਨ ਦੇ ਵਿਦਿਆਰਥੀਆਂ ਨੇ ਤੀਆਂ ਦਾ ਤਿਉਹਾਰ ਬਹੁਤ ਹੀ ਉਤਸਾਹ ਨਾਲ ਮਨਾਇਆ। ਇਸ ਮੌਕੇ ਸਕੂਲ ਦੇ ਛੋਟੇ-ਛੋਟੇ ਬੱਚੇ ਪੰਜਾਬੀ ਪਹਿਰਾਵਿਆਂ ਵਿੱਚ ਆਪਣੇ ਮਾਪਿਆਂ ਨਾਲ ਪਹੁੰਚੇ ਹੋਏ ਸਨ। ਇਸ ਸਮਾਗਮ ਵਿੱਚ ਬੱਚਿਆਂ ਨੇ ਗਿੱਧਾ, ਕਿੱਕਲੀ ਅਤੇ ਪੰਜਾਬੀ ਗਾਣਿਆਂ ਉੱਤੇ ਬਹੁਤ ਹੀ ਖੂਬਸੂਰਤ ਡਾਂਸ ਪੇਸ਼ ਕੀਤਾ, ਜੋ ਕਿ ਦਿਲ ਨੂੰ ਛੂਹ ਲੈਣ ਵਾਲਾ ਸੀ। ਉਹਨਾਂ ਵਿੱਚੋਂ ਕੁਝ ਬੱਚਿਆਂ ਦੇ ਮਾਪਿਆਂ ਨੇ ਵੀ ਬੜੇ ਹੀ ਜੋਸ਼ ਅਤੇ ਖੁਸ਼ੀ ਨਾਲ ਗੀਤਾਂ ਦੇ ਉੱਪਰ ਆਪਣੀ ਕਲਾ ਦਿਖਾਈ। ਜਿਸ ਨਾਲ ਸਮਾਹੋਰ ਹੋਰ ਵੀ ਖੁਸ਼ਨੁਮਾ ਹੋ ਗਿਆ। ਸਕੂਲ ਦੇ ਪ੍ਰਿੰਸੀਪਲ ਰੂਪਾਲੀ ਕਟਾਰੀਆ ਨੇ ਛੋਟੇ- ਛੋਟੇ ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਇੰਨੀ ਸੋਹਣੀ ਪੇਸ਼ਕਸ਼ ਅਤੇ ਬੱਚਿਆਂ ਵਿੱਚ ਸੱਭਿਆਚਾਰਕ ਗੁਣਾਂ ਨੂੰ ਕਾਇਮ ਰੱਖਣ ਲਈ ਉਹਨਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
Advertisement
Advertisement
×