ਵਿਦਿਆਰਥੀਆਂ ਨੂੰ ਨਿੱਜੀ ਸਫ਼ਾਈ ਲਈ ਪ੍ਰੇਰਿਆ
ਸੈਂਟੀਨਲ ਇੰਟਰਨੈਸ਼ਨਲ ਸਕੂਲ ਸਮਰਾਲਾ ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਨਿੱਜੀ ਸਫ਼ਾਈ ਸਬੰਧੀ ਪ੍ਰੇਰਿਆ ਗਿਆ। ਪ੍ਰਿੰਸੀਪਲ ਡਾ. ਪੂਨਮ ਸ਼ਰਮਾ ਨੇ ਦੱਸਿਆ ਕਿ ਬਵਨਦੀਪ ਕੌਰ (ਮੈਡੀਕਲ ਇੰਸਟ੍ਰਕਟਰ) ਨੇ ਵਿਦਿਆਰਥੀਆਂ ਨੂੰ ਨਹੁੰ ਕੱਟਣਾ, ਵਾਲਾਂ ਦੀ ਦੇਖਭਾਲ, ਨਿੱਜੀ ਕੱਪੜਿਆਂ ਦੀ ਦੇਖਭਾਲ ਆਦਿ ਬਾਰੇ ਜਾਣਕਾਰੀ...
Advertisement
ਸੈਂਟੀਨਲ ਇੰਟਰਨੈਸ਼ਨਲ ਸਕੂਲ ਸਮਰਾਲਾ ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਨਿੱਜੀ ਸਫ਼ਾਈ ਸਬੰਧੀ ਪ੍ਰੇਰਿਆ ਗਿਆ। ਪ੍ਰਿੰਸੀਪਲ ਡਾ. ਪੂਨਮ ਸ਼ਰਮਾ ਨੇ ਦੱਸਿਆ ਕਿ ਬਵਨਦੀਪ ਕੌਰ (ਮੈਡੀਕਲ ਇੰਸਟ੍ਰਕਟਰ) ਨੇ ਵਿਦਿਆਰਥੀਆਂ ਨੂੰ ਨਹੁੰ ਕੱਟਣਾ, ਵਾਲਾਂ ਦੀ ਦੇਖਭਾਲ, ਨਿੱਜੀ ਕੱਪੜਿਆਂ ਦੀ ਦੇਖਭਾਲ ਆਦਿ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਸਫ਼ਾਈ ਰੱਖਣ ਦਾ ਪ੍ਰਣ ਲਿਆ। ਨਿੱਜੀ ਸਫਾਈ ਜਾਗਰੂਕਤਾ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਜਾਗਰੂਕਤਾ ਲੈਕੇ ਆਉਣਾ ਸੀ, ਤਾਂ ਜੋ ਉਹ ਸਫਾਈ ਦਾ ਧਿਆਨ ਰੱਖ ਕੇ ਆਪਣੀ ਸਿਹਤ ਦੀ ਚੰਗੀ ਤਰ੍ਹਾਂ ਸੰਭਾਲ ਕਰ ਸਕਣ। ਜੇਕਰ ਸਰੀਰ ਤੰਦਰੁਸਤ ਹੋਵੇਗਾ ਤਾਂ ਵਿਦਿਆਰਥੀ ਪੜਨ ਅਤੇ ਖੇਡਾਂ ਵਿੱਚ ਵੀ ਅੱਗੇ ਹੋਵੇਗਾ। ਪ੍ਰਿੰਸੀਪਲ ਡਾ. ਪੂਨਮ ਸ਼ਰਮਾ ਨੇ ਦੱਸਿਆ ਕਿ ਵਿਦਿਆਰਥੀਆਂ ਲਈ ਅਜਿਹੇ ਉਪਰਾਲੇ ਸਕੂਲ ਕਰਦਾ ਰਹੇਗਾ। ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।
Advertisement
Advertisement
×