ਨਾਜਾਇਜ਼ ਸ਼ਰਾਬ ਸਣੇ ਛੇ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 15 ਜੂਨ ਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਨਾਜਾਇਜ਼ ਸ਼ਰਾਬ ਸਮੇਤ ਇੱਕ ਔਰਤ ਸਣੇ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਯਸ਼ਪਾਲ ਵਾਸੀ ਛਾਉਣੀ ਮੁਹੱਲਾ ਕੋਲੋਂ ਛੋਟੀ ਦਰੇਸੀ ਗਰਾਊਂਡ ਵਿੱਚ ਨਾਜਾਇਜ਼ ਸ਼ਰਾਬ ਦੀਆਂ 21 ਬੋਤਲਾਂ...
Advertisement
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 15 ਜੂਨ
Advertisement
ਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਨਾਜਾਇਜ਼ ਸ਼ਰਾਬ ਸਮੇਤ ਇੱਕ ਔਰਤ ਸਣੇ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਯਸ਼ਪਾਲ ਵਾਸੀ ਛਾਉਣੀ ਮੁਹੱਲਾ ਕੋਲੋਂ ਛੋਟੀ ਦਰੇਸੀ ਗਰਾਊਂਡ ਵਿੱਚ ਨਾਜਾਇਜ਼ ਸ਼ਰਾਬ ਦੀਆਂ 21 ਬੋਤਲਾਂ ਬਰਾਮਦ ਕੀਤੀਆਂ ਹਨ। ਇਸੇ ਤਰ੍ਹਾਂ ਪੰਕਜ ਕੁਮਾਰ ਵਾਸੀ ਸੁਖਦੇਵ ਐਨਕਲੇਵ ਫਲੈਟਸ ਨੂੰ ਐਕਸਾਈਜ਼ ਇੰਸਪੈਕਟਰ ਗੁਰਪ੍ਰੀਤ ਸਿੰਘ ਢੀਂਡਸਾ ਦੀ ਹਾਜ਼ਰੀ ਵਿੱਚ ਕਾਬੂ ਕਰਕੇ ਨਾਜਾਇਜ਼ ਸ਼ਰਾਬ ਦੀਆਂ 36 ਬੋਤਲਾਂ, ਗੁਰਮੀਤ ਸਿੰਘ ਵਾਸੀ ਮਨਜੀਤ ਨਗਰ ਕੋਲੋਂ 60 ਬੋਤਲਾਂ ਬਰਾਮਦ ਕੀਤੀਆਂ ਹਨ। ਇਸੇ ਤਰ੍ਹਾਂ ਪਰਮਜੀਤ ਕੌਰ ਵਾਸੀ ਭੱਠਾ ਭਗਤ ਸਿੰਘ ਨਗਰ ਕੋਲੋਂ ਛੇ ਅਤੇ ਜੁਝਾਰ ਨਗਰ ਸ਼ਿਮਲਾਪੁਰੀ ਵਾਸੀਆਨ ਗੁਰਭੇਜ ਸਿੰਘ ਅਤੇ ਕਿਸ਼ਨ ਕੁਮਾਰ ਕੋਲੋਂ ਨਾਜਾਇਜ਼ ਸ਼ਰਾਬ ਦੀਆਂ 36 ਬੋਤਲਾਂ ਬਰਾਮਦ ਕੀਤੀਆਂ ਗਈਆਂ ਹਨ।
Advertisement
×