DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੀਚੇਵਾਲ ਨੇ ਲੁਧਿਆਣੇ ਦੇ ਚਾਰ ਪਿੰਡਾਂ ਨੂੰ ਦਿੱਤੇ ਵੈਕਿਊਮ ਟੈਂਕਰ

ਮੇਅਰ ਤੇ ਬੁੱਢੇਵਾਲ ਮਿੱਲ ਦੇ ਚੇਅਰਮੈਨ ਨੇ ਟੈਂਕਰਾਂ ਨੂੰ ਕੀਤਾ ਰਵਾਨਾ
  • fb
  • twitter
  • whatsapp
  • whatsapp
featured-img featured-img
ਵੈਕਿਊਮ ਟੈਂਕਰ ਪੰਚਾਇਤਾਂ ਨੂੰ ਦਿੰਦੇ ਹੋਏ ਬਲਬੀਰ ਸਿੰਘ ਸੀਚੇਵਾਲ ਤੇ ਮੇਅਰ ਇੰਦਰਜੀਤ ਕੌਰ।
Advertisement
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੇ ਅਖਤਿਆਰੀ ਫੰਡ ਵਿੱਚੋਂ ਲੁਧਿਆਣੇ ਦੇ ਚਾਰ ਪਿੰਡਾਂ ਨੂੰ ਵੈਕਿਊਮ ਟੈਂਕਰ ਦਿੱਤੇ। ਇਨ੍ਹਾਂ ਚਾਰ ਟੈਂਕਰਾਂ ਲਈ ਜਿਹੜੇ ਚਾਰ ਪਿੰਡਾਂ ਨੂੰ 15 ਲੱਖ ਦੀ ਗਰਾਂਟ ਦਿੱਤੀ ਗਈ ਹੈ, ਉਨ੍ਹਾਂ ਵਿੱਚ ਭੂਖੜੀ ਖੁਰਦ, ਭਾਮੀਆ ਖੁਰਦ, ਅਮਰ ਕਲੋਨੀ ਅਤੇ ਗੁਰੁ ਰਾਮਦਾਸ ਕਲੋਨੀ ਸ਼ਾਮਿਲ ਹਨ। ਅੱਜ ਇੰਨ੍ਹਾਂ ਟੈਂਕਰਾਂ ਨੂੰ ਪਿੰਡਾਂ ਦੇ ਸਰਪੰਚ ਦੇ ਹਵਾਲੇ ਕਰਨ ਦੀ ਰਸਮ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਖੰਡ ਮਿੱਲ ਬੁੱਢੇਵਾਲ ਦੇ ਚੇਅਰਮੈਨ ਜ਼ੋਰਾ ਸਿੰਘ ਮੁੰਡੀਆਂ ਅਤੇ ਮੇਅਰ ਇੰਦਰਜੀਤ ਕੌਰ ਗਿੱਲ ਨੇ ਸਾਂਝੇ ਤੌਰ ’ਤੇ ਕੀਤੀ। ਇੰਨ੍ਹਾਂ ਪਿੰਡਾਂ ਦੀਆਂ ਡੇਅਰੀਆਂ ਦਾ ਗੰਦਾ ਪਾਣੀ ਤੇ ਗੋਹਾ ਬੁੱਢੇ ਦਰਿਆ ਵਿੱਚ ਜਾ ਰਿਹਾ ਸੀ। ਇਹ ਵੈਕਿਊਮ ਟੈਂਕਰਾਂ ਨਾਲ ਦਰਿਆ ਵਿੱਚ ਜਾਣ ਵਾਲਾ ਗੰਦਾ ਪਾਣੀ ਇੱਕਠ ਕਰ ਲਿਆ ਜਾਵੇਗਾ ਤੇ ਖੁੱਲ੍ਹੇ ਖੇਤਾਂ ਵਿੱਚ ਛੱਡਿਆ ਜਾਵੇਗਾ। ਭੂਖੜੀ ਖੁਰਦ ਦੇ ਸਰਪੰਚ ਸਤਪਾਲ ਸਿੰਘ, ਗੁਰੁ ਰਾਮਦਾਸ ਨਗਰ ਕਲੋਨੀ ਦੇ ਸਰਪੰਚ ਬਲਵਿੰਦਰ ਸਿੰਘ ਵਿਰਕ, ਭਾਮੀਆ ਖੁਰਦ ਦੇ ਸਰਪੰਚ ਕੁਲਵੰਤ ਸਿੰਘ ਅਤੇ ਅਮਰ ਕਲੋਨੀ ਦੇ ਸਰਪੰਚ ਰਜਿੰਦਰ ਸਿੰਘ ਹੁੰਦਲ ਨੇ ਸਾਂਝੇ ਤੌਰ ’ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕੀਤਾ। ਸਰਪੰਚਾਂ ਨੇ ਹੋਰ ਪਿੰਡਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿੰਡ ਦਾ ਗੰਦਾ ਪਾਣੀ ਬੁੱਢੇ ਦਰਿਆ ਵਿੱਚ ਨਾ ਪਾਉਣ ਉਨ੍ਹਾਂ ਦੀ ਮਦਦ ਲਈ, ਇਹ ਵੈਕਿਊਮ ਟੈਂਕਰ ਸਦਾ ਹਾਜ਼ਰ ਰਹਿਣਗੇ। ਸਰਪੰਚਾਂ ਨੇ ਕਿਹਾ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਆਪਣੇ ਸੇਵਾਦਾਰਾਂ ਨੂੰ ਨਾਲ ਲੈਕੇ ਪਿਛਲੇ 7 ਮਹੀਨਿਆਂ ਤੋਂ ਬੁੱਢੇ ਦਰਿਆ ਵਿੱਚ ਗੰਦੇ ਪਾਣੀ ਰੋਕਣ ਲਈ ਦਿਨ ਰਾਤ ਲੱਗੇ ਹੋਏ ਹਨ। ਇਹ ਦਰਿਆ ਸਾਫ ਵਗਣ ਨਾਲ ਇਲਾਕੇ ਭਰ ਦੇ ਲੋਕਾਂ ਨੂੰ ਜਿੱਥੇ ਪ੍ਰਦੂਸ਼ਣ ਤੋਂ ਨਿਜਾਤ ਮਿਲੇਗੀ, ਉਥੇ ਉਨ੍ਹਾਂ ਦੀ ਸਿਹਤ ਵੀ ਤੰਦਰੁਸਤ ਰਹੇਗੀ। ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਾਰਿਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਬੁੱਢਾ ਦਰਿਆ ਸਮੁੱਚੇ ਪੰਜਾਬੀਆਂ ਦੀ ਮਲਕੀਅਤ ਹੈ। ਇਸ ਨੂੰ ਸਾਫ ਸੁਥਰਾ ਰੱਖਣਾ ਵੀ ਸਾਡਾ ਸਾਰਿਆ ਦਾ ਫ਼ਰਜ਼ ਹੈ। ਇਸ ਬੁੱਢੇ ਦਰਿਆ ਨੂੰ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ। ਇਸ ਨੂੰ ਵੀ ਵੇਈਂ ਵਾਂਗ ਹੀ ਹੈ ਸਾਫ ਕੀਤਾ ਜਾ ਰਿਹਾ ਹੈ। ਇਸ ਮੌਕੇ ਸਾਬਕਾ ਕੌਂਸਲਰ ਪਾਲ ਸਿੰਘ ਗਰੇਵਾਲ, ਤੇਜਿੰਦਰ ਸਿੰਘ ਮਿੱਠੂ ਆਦਿ ਮੌਜੂਦ ਸਨ।

Advertisement

Advertisement
×