DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੈਕਸ ਸਕੂਲ ਵਿੱਚ ਇੱਕ ਰੋਜ਼ਾ ਵਰਕਸ਼ਾਪ

ਜੀਵਨ ਕੌਸ਼ਲ ਅਤੇ ਹੈਪੀ ਕਲਾਸਰੂਮ ਵਿਸ਼ੇ ’ਤੇ ਵਿਚਾਰ ਸਾਂਝੇ ਕੀਤੇ
  • fb
  • twitter
  • whatsapp
  • whatsapp
Advertisement

ਪੱਤਰ ਪ੍ਰੇਰਕ

ਸਮਰਾਲਾ, 29 ਜੂਨ

Advertisement

ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ ਵਿੱਚ ਸਕੂਲ ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ ਦੇ ਸ਼ਲਾਘਾਯੋਗ ਯਤਨਾਂ ਸਦਕਾ ਸੀਬੀਐੱਸਈ ਦੀ ਰਿਸੋਰਸ ਪਰਸਨ ਅਤੇ ਬਲੋਸਮ ਕਾਨਵੈਟ ਸਕੂਲ ਜਗਰਾਉਂ ਦੇ ਪ੍ਰਿੰਸੀਪਲ ਡਾ. ਨਵਨੀਤ ਕੌਰ ਦੀ ਅਗਵਾਈ ਵਿੱਚ ਸਕੂਲ ਦੇ ਅਧਿਆਪਕਾਂ ਲਈ ਸਮਰੱਥਾ ਨਿਰਮਾਣ ਪ੍ਰੋਗਰਾਮ ਅਧੀਨ ਜੀਵਨ ਕੌਸ਼ਲ ਅਤੇ ਹੈਪੀ ਕਲਾਸਰੂਮ ਵਿਸ਼ੇ ’ਤੇ ਇੱਕ ਰੋਜ਼ਾ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਦਾ ਉਦੇਸ਼ ਕਲਾਸ ਰੂਮ ਵਿੱਚ ਪੜ੍ਹਾਈ ਦੌਰਾਨ ਵੱਖ-ਵੱਖ ਤਕਨੀਕਾਂ ਨੂੰ ਅਪਣਾਉਂਦੇ ਹੋਇਆਂ ਬੱਚਿਆਂ ਵਿੱਚ ਪੜ੍ਹਨ ਦੀ ਰੁਚੀ ਪੈਦਾ ਕਰਨਾ, ਪੜ੍ਹਾਈ ਵਿੱਚ ਬੱਚਿਆਂ ਦੀ ਲਗਾਤਾਰ ਦਿਲਚਸਪੀ ਬਣਾਈ ਰੱਖਣਾ, ਪੜ੍ਹਾਏ ਹੋਏ ਵਿਸ਼ੇ ਨੂੰ ਲੰਬੇ ਸਮੇਂ ਤੱਕ ਯਾਦ ਰੱਖਣ ਦੇ ਯੋਗ ਬਣਾਉਣਾ ਅਤੇ ਕਲਾਸ ਰੂਮ ਦਾ ਮਾਹੌਲ ਖੁਸ਼ਨੁਮਾ ਬਣਾਈ ਰੱਖਣ ਲਈ ਨੁਕਤਿਆਂ ਸਬੰਧੀ ਸਕੂਲ ਦੇ ਅਧਿਆਪਕਾਂ ਨੂੰ ਸਿਖਿਅਤ ਕਰਨਾ ਸੀ ਤਾਂ ਜੋ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਸਹੀ ਸੇਧ ਅਤੇ ਸਿੱਖਿਆ ਦੇ ਕੇ ਉਹਨਾਂ ਨੂੰ ਸਫ਼ਲ ਜੀਵਨ ਬਤੀਤ ਕਰਨ ਦੇ ਕਾਬਲ ਬਣਾ ਸਕਣ।

ਵਰਕਸ਼ਾਪ ਦਾ ਰਸਮੀ ਉਦਘਾਟਨ ਸਕੂਲ ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ ਅਤੇ ਰਿਸੋਰਸ ਪਰਸਨ ਡਾ. ਨਵਨੀਤ ਕੌਰ ਵੱਲੋਂ ਸਮੂਹ ਸਟਾਫ ਦੀ ਮੌਜੂਦਗੀ ਵਿੱਚ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ ਗਿਆ। ਇਸ ਪੂਰੀ ਵਰਕਸ਼ਾਪ ਦੌਰਾਨ ਜਿੱਥੇ ਸਾਰੇ ਅਧਿਆਪਕਾਂ ਨੇ ਬੜੇ ਉਤਸਾਹ ਪੂਰਵਕ ਢੰਗ ਨਾਲ ਕਈ ਪ੍ਰਕਾਰ ਦੀਆਂ ਰੋਮਾਂਚਿਕ ਗਤੀਵਿਧੀਆਂ ਜਿਵੇਂ ਪ੍ਰਤੀਬਿੰਬ ਅਭਿਆਸ, ਕਹਾਣੀ ਸੁਣਾਉਣਾ, ਰੋਜ਼ਾਨਾ ਜੀਵਨ ਵਿੱਚੋਂ ਉਦਾਹਰਨਾਂ ਆਦਿ ਰਾਹੀਂ ਬੱਚਿਆਂ ਨੂੰ ਪੜ੍ਹਾਉਣ ਦੇ ਨਵੀਨਤਮ ਤਰੀਕਿਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ, ਉਥੇ ਹੀ ਰਿਸੋਰਸ ਪਰਸਨ ਡਾ. ਨਵਨੀਤ ਕੌਰ ਨੇ ਅਧਿਆਪਕਾਂ ਨੂੰ ਬੱਚਿਆਂ ਦੇ ਪਾਠਕ੍ਰਮ ਵਿੱਚ ਜੀਵਨ ਹੁਨਰ ਸਿੱਖਿਆ ਦੇ ਵਿਸ਼ੇ ਨੂੰ ਸ਼ਾਮਿਲ ਕਰਨ ਦੀ ਮਹੱਤਤਾ ਉੱਪਰ ਵੀ ਜ਼ੋਰ ਦਿੰਦਿਆ ਕਿਹਾ ਕਿ ਆਧੁਨਿਕ ਸਮੇਂ ਵਿੱਚ ਇਕ ਚੰਗੇ ਅਧਿਆਪਕ ਦਾ ਫਰਜ਼ ਬਣਦਾ ਹੈ ਕਿ ਉਹ ਬੱਚਿਆਂ ਦੀ ਅਕਾਦਮਿਕ ਪ੍ਰਾਪਤੀ ਦੇ ਨਾਲ- ਨਾਲ ਉਹਨਾਂ ਦੇ ਮਾਨਸਿਕ ਅਤੇ ਭਾਵਨਾਤਮਕ ਵਿਕਾਸ ਵਲ ਵੀ ਧਿਆਨ ਦੇਣ। ਅੰਤ ਵਿੱਚ ਸਕੂਲ ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ ਵੱਲੋਂ ਰਿਸੋਰਸ ਪਰਸਨ ਡਾ. ਨਵਦੀਪ ਕੌਰ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਉਹਨਾਂ ਨੂੰ ਯਾਦਗਾਰੀ ਚਿੰਨ ਵਜੋਂ ਟਰਾਫੀ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

Advertisement
×