ਪੁਰਾਣੀ ਕਚਹਿਰੀ ਦੇ ਬਾਹਰੋਂ ਮੋਟਰਸਾਈਕਲ ਚੋਰੀ
ਪੱਤਰ ਪ੍ਰੇਰਕ ਜਗਰਾਉਂ ,25 ਜੂਨ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ’ਤੇ ਪੁਰਾਣੀ ਕਚਹਿਰੀ ਦੇ ਬਾਹਰੋਂ ਇੱਕ ਮੋਟਰਸਾਈਕਲ ਚੋਰੀ ਹੋ ਗਿਆ। ਬੈਂਕ ਮੁਲਾਜ਼ਮ ਸੁਲਤਾਨ ਸਿੰਘ ਵਾਸੀ ਪਿੰਡ ਤਲਵੰਡੀ ਕਲ੍ਹਾਂ ਨੇ ਦੱਸਿਆ ਕਿ ਉਹ ਆਪਣੇ ਗਾਹਕ ਨੂੰ ਮਿਲਣ ਆਇਆ ਸੀ ਤੇ ਮੋਟਰਸਾਈਕਲ ਪੁਰਾਣੀ ਕਚਹਿਰੀ...
Advertisement
ਪੱਤਰ ਪ੍ਰੇਰਕ
ਜਗਰਾਉਂ ,25 ਜੂਨ
Advertisement
ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ’ਤੇ ਪੁਰਾਣੀ ਕਚਹਿਰੀ ਦੇ ਬਾਹਰੋਂ ਇੱਕ ਮੋਟਰਸਾਈਕਲ ਚੋਰੀ ਹੋ ਗਿਆ। ਬੈਂਕ ਮੁਲਾਜ਼ਮ ਸੁਲਤਾਨ ਸਿੰਘ ਵਾਸੀ ਪਿੰਡ ਤਲਵੰਡੀ ਕਲ੍ਹਾਂ ਨੇ ਦੱਸਿਆ ਕਿ ਉਹ ਆਪਣੇ ਗਾਹਕ ਨੂੰ ਮਿਲਣ ਆਇਆ ਸੀ ਤੇ ਮੋਟਰਸਾਈਕਲ ਪੁਰਾਣੀ ਕਚਹਿਰੀ ਅੱਗੇ ਖੜ੍ਹਾ ਕਰ ਕੇ ਚਲਾ ਗਿਆ। ਜਦੋਂ ਉਹ ਵਾਪਸ ਆਇਆ ਤਾਂ ਦੇਖਿਆ ਤਾਂ ਮੋਟਰਸਾਈਕਲ ਉੱਥੇ ਨਹੀਂ ਸੀ। ਉਸ ਨੇ ਆਲੇ ਦੁਆਲੇ ਲੱਗੇ ਕੈਮਰੇ ਖੰਗਾਲੇ ਤਾਂ ਪਤਾ ਲੱਗਿਆ ਕਿ ਇੱਕ ਨੌਜਵਾਨ ਮੋਟਰਸਾਈਕਲ ਦਾ ਤਾਲਾ ਤੋੜ ਕੇ ਮੋਟਰਸਾਈਕਲ ਲੈ ਗਿਆ ਹੈ। ਪੀੜਤ ਦੀ ਸ਼ਿਕਾਇਤ ’ਤੇ ਪੁਲੀਸ ਚੌਕੀ ਬੱਸ ਸਟੈਂਡ ਦੇ ਇੰਚਾਰਜ ਸੁਖਵਿੰਦਰ ਸਿੰਘ ਦਿਓਲ ਨੇ ਕੇਸ ਦਰਜ ਕਰ ਕੇ ਕੈਮਰੇ ਚੋਂ ਮਿਲੀ ਤਸਵੀਰ ਦੇ ਆਧਾਰ ’ਤੇ ਮੁਲਜ਼ਮ ਦੀ ਭਾਲ ਆਰੰਭ ਦਿੱਤੀ ਹੈ।
Advertisement
×