ਹੈਰੋਇਨ ਤੇ ਪਿਸਤੌਲ ਸਣੇ ਮਾ-ਪੁੱਤਰ ਕਾਬੂ
ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 4 ਜੂਨ ਥਾਣਾ ਸਲੇਮ ਟਾਬਰੀ ਦੀ ਪੁਲੀਸ ਨੇ ਹੈਰੋਇਨ ਅਤੇ ਪਿਸਤੌਲ ਸਮੇਤ ਮਾਂ-ਪੁੱਤਰ ਨੂੰ ਕਾਬੂ ਕੀਤਾ ਹੈ। ਥਾਣੇਦਾਰ ਕਸ਼ਮੀਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇੜੇ ਪੀਰ ਬਾਬਾ ਸਫ਼ੈਦੇ ਵਾਲੀ ਦੀ ਦਰਗਾਹ ਮੇਨ ਜੀਟੀ ਰੋਡ ਵਿੱਖੇ...
Advertisement
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 4 ਜੂਨ
Advertisement
ਥਾਣਾ ਸਲੇਮ ਟਾਬਰੀ ਦੀ ਪੁਲੀਸ ਨੇ ਹੈਰੋਇਨ ਅਤੇ ਪਿਸਤੌਲ ਸਮੇਤ ਮਾਂ-ਪੁੱਤਰ ਨੂੰ ਕਾਬੂ ਕੀਤਾ ਹੈ। ਥਾਣੇਦਾਰ ਕਸ਼ਮੀਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇੜੇ ਪੀਰ ਬਾਬਾ ਸਫ਼ੈਦੇ ਵਾਲੀ ਦੀ ਦਰਗਾਹ ਮੇਨ ਜੀਟੀ ਰੋਡ ਵਿੱਖੇ ਮੌਜੂਦ ਸੀ ਤਾਂ ਸਰਵਿਸ ਲਾਇਨ ਵਾਲੀ ਸੜਕ ਜਲੰਧਰ ਸਾਈਡ ਵੱਲੋਂ ਇੱਕ ਮੋਟਰਸਾਈਕਲ ’ਤੇ ਵਿਅਕਤੀ ਤੇ ਪਿੱਛੇ ਬੈਠੀ ਅੋਰਤ ਆਉਂਦੇ ਦਿਖਾਈ ਦਿੱਤੇ। ਉਨ੍ਹਾਂ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਗਈ ਤਾਂ ਦਵਿੰਦਰ ਸਿੰਘ ਉਰਫ਼ ਗੰਜੀ ਤੇ ਕੁਲਦੀਪ ਕੌਰ ਵਾਸੀਆਨ ਮੁਹੱਲਾ ਖਜ਼ੂਰ ਚੌਕ ਸਲੇਮ ਟਾਬਰੀ ਕੋਲੋਂ 60 ਗ੍ਰਾਮ ਹੈਰੋਇਨ, ਇੱਕ ਦੇਸੀ ਪਿਸਤੌਲ ਸਮੇਤ ਮੈਗਜ਼ੀਨ ਬਰਾਮਦ ਹੋਏ। ਪੁਲੀਸ ਨੇ ਮੁਲਜ਼ਮਾਂ ਦਾ ਮੋਟਰਸਾਈਕਲ ਵੀ ਕਬਜ਼ੇ ਵਿੱਚ ਲੈ ਲਿਆ ਹੈ।
Advertisement
×