ਏਐੱਸ ਕਾਲਜ ’ਚ ਗੁਰੂ ਚੇਲਾ ਪਰੰਪਰਾ ’ਤੇ ਲੈਕਚਰ
ਅੱਜ ਇਥੋਂ ਦੇ ਏਐੱਸ ਕਾਲਜ ਆਫ ਐਜੂਕੇਸ਼ਨ ਵਿੱਚ ਪ੍ਰੀ-ਇੰਟਰਨਸ਼ਿਪ ਵਰਕਸ਼ਾਪ ਦੌਰਾਨ ‘ਗੁਰੂ ਚੇਲਾ ਪਰੰਪਰਾ’ ’ਤੇ ਇਕ ਐਕਸਟੈਂਸ਼ਨ ਲੈਕਚਰ ਕਰਵਾਇਆ ਗਿਆ। ਇਸ ਭਾਸ਼ਣ ਦਾ ਮੁੱਖ ਉਦੇਸ਼ ਭਵਿੱਖੀ ਪੀੜ੍ਹੀਆਂ ਨੂੰ ਬਣਾਉਣ ਵਿੱਚ ਸਲਾਹ, ਕਦਰਾਂ-ਕੀਮਤਾਂ ਅਤੇ ਗਿਆਨ ਦੇ ਤਬਾਦਲੇ ਦੀ ਮਹੱਤਤਾ ਤੋਂ ਜਾਣੂ...
Advertisement
ਅੱਜ ਇਥੋਂ ਦੇ ਏਐੱਸ ਕਾਲਜ ਆਫ ਐਜੂਕੇਸ਼ਨ ਵਿੱਚ ਪ੍ਰੀ-ਇੰਟਰਨਸ਼ਿਪ ਵਰਕਸ਼ਾਪ ਦੌਰਾਨ ‘ਗੁਰੂ ਚੇਲਾ ਪਰੰਪਰਾ’ ’ਤੇ ਇਕ ਐਕਸਟੈਂਸ਼ਨ ਲੈਕਚਰ ਕਰਵਾਇਆ ਗਿਆ। ਇਸ ਭਾਸ਼ਣ ਦਾ ਮੁੱਖ ਉਦੇਸ਼ ਭਵਿੱਖੀ ਪੀੜ੍ਹੀਆਂ ਨੂੰ ਬਣਾਉਣ ਵਿੱਚ ਸਲਾਹ, ਕਦਰਾਂ-ਕੀਮਤਾਂ ਅਤੇ ਗਿਆਨ ਦੇ ਤਬਾਦਲੇ ਦੀ ਮਹੱਤਤਾ ਤੋਂ ਜਾਣੂ ਕਰਵਾਉਣਾ ਸੀ। ਇਸ ਮੌਕੇ ਪ੍ਰਿੰਸੀਪਲ ਡਾ. ਪਵਨ ਕੁਮਾਰ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਆਧੁਨਿਕ ਸਿੱਖਿਆ ਵਿਚ ਗੁਰੂ ਸ਼ਿਸ਼ਯ ਬੰਧਨ ਦੀ ਮਹੱਤਤਾ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਪ੍ਰਸਿੱਧ ਬੁਲਾਰੇ ਡਾ. ਸੁਰਜੀਤ ਸਿੰਘ, ਗੁਰਦੀਪ ਸਿੰਘ ਅਤੇ ਜਗਜੀਤ ਸਿੰਘ ਨੇ ਵਿਦਿਆਰਥੀਆਂ ਇੰਟਰਵਿਊ ਵਿੱਚ ਸ਼ਾਮਲ ਹੋਣ ਦੇ ਹੁਨਰ ਅਤੇ ਅਧਿਆਪਕ ਸਿਖਲਾਈ ਪ੍ਰੋਗਰਾਮਾਂ ਦੇ ਲਾਭਾਂ ਸਬੰਧੀ ਦੱਸਿਆ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿਜੈ ਡਾਇਮੰਡ, ਰਾਜੇਸ਼ ਡਾਲੀ, ਸੰਜੀਵ ਧਮੀਜਾ, ਸੁਬੋਧ ਮਿੱਤਲ ਨੇ ਆਏ ਮਹਿਮਾਨਾਂ ਵੱਲੋਂ ਦਿੱਤੀ ਜਾਣਕਾਰੀ ਲਈ ਧੰਨਵਾਦ ਕੀਤਾ।-ਨਿੱਜੀ ਪੱਤਰ ਪ੍ਰੇਰਕ
Advertisement
Advertisement
×