ਜੀਐੱਨਕੇਸੀਡਬਲਿਯੂ ਵਿੱਚ ਕਾਰਗਿਲ ਵਿਜੇ ਦਿਵਸ ਮਨਾਇਆ
ਗੁਰੂ ਨਾਨਕ ਖਾਲਸਾ ਕਾਲਜ ਫਾਰ ਵਿਮੈੱਨ ਗੁੱਜਰਖਾਨ ਕੈਂਪਸ ਮਾਡਲ ਟਾਊਨ ਦੇ ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ ਦੀ ਅਗਵਾਈ ਹੇਠ ਐੱਨਸੀਸੀ ਵਿੰਗ, ਰਾਜਨੀਤੀ ਸ਼ਾਸਤਰ ਅਤੇ ਹਿੰਦੀ ਵਿਭਾਗ ਨੇ ਅੱਜ ਕਾਲਜ ਕੈਂਪਸ ਵਿੱਚ 26ਵਾਂ ਕਾਰਗਿਲ ਵਿਜੇ ਦਿਵਸ ਮਨਾਇਆ। ਇਹ ਦਿਨ ਪਾਕਿਸਤਾਨ ਵਿਰੁੱਧ 1999...
Advertisement
ਗੁਰੂ ਨਾਨਕ ਖਾਲਸਾ ਕਾਲਜ ਫਾਰ ਵਿਮੈੱਨ ਗੁੱਜਰਖਾਨ ਕੈਂਪਸ ਮਾਡਲ ਟਾਊਨ ਦੇ ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ ਦੀ ਅਗਵਾਈ ਹੇਠ ਐੱਨਸੀਸੀ ਵਿੰਗ, ਰਾਜਨੀਤੀ ਸ਼ਾਸਤਰ ਅਤੇ ਹਿੰਦੀ ਵਿਭਾਗ ਨੇ ਅੱਜ ਕਾਲਜ ਕੈਂਪਸ ਵਿੱਚ 26ਵਾਂ ਕਾਰਗਿਲ ਵਿਜੇ ਦਿਵਸ ਮਨਾਇਆ। ਇਹ ਦਿਨ ਪਾਕਿਸਤਾਨ ਵਿਰੁੱਧ 1999 ਦੇ ਕਾਰਗਿਲ ਯੁੱਧ ਵਿੱਚ ਭਾਰਤ ਦੀ ਜਿੱਤ ਦਾ ਪ੍ਰਤੀਕ ਹੈ। ਇਹ ਦਿਨ ਇਸ ਜੰਗ ਵਿੱਚ ਜਾਨ ਨਿਛਾਵਰ ਕਰਨ ਵਾਲੇ ਬਹਾਦਰ ਸੈਨਿਕਾ ਨੂੰ ਯਾਦ ਕਰਵਾਉਂਦਾ ਹੈ। ਸ਼ਹੀਦ ਨਾਇਕਾਂ ਨੂੰ ਇੱਕ ਭਾਵੁਕ ਸ਼ਰਧਾਂਜਲੀ ਵੀ ਦਿੱਤੀ ਗਈ। ਕਾਲਜ ਪ੍ਰਿੰਸੀਪਲ ਡਾ. ਮਨੀਤਾ ਕਾਹਲੋਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਵਿਦਿਆਰਥੀਆਂ ਨੂੰ ਆਪਣੇ ਜੀਵਨ ਅਤੇ ਕਰੀਅਰ ਵਿੱਚ ਕੌਮੀ ਸੇਵਾ ਦੀ ਭਾਵਨਾ ਜਗਾਉਣ ਲਈ ਪ੍ਰੇਰਿਆ।
Advertisement
Advertisement
×