ਗੁਲਜ਼ਾਰ ਗਰੁੱਪ ਨੇ ਨਹਿਰ ਦੇ ਕੰਢੇ ਸਾਫ਼ ਕਰਵਾਏ
ਖੰਨਾ: ਇਥੋਂ ਦੇ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਵੱਲੋਂ ਅੱਜ ਵਿਸ਼ਵ ਧਰਤੀ ਦਿਵਸ ਮੌਕੇ 19 ਪੰਜਾਬ ਬਟਾਲੀਅਨ ਐੱਨਸੀਸੀ ਦੇ ਕਮਾਂਡਿੰਗ ਅਫ਼ਸਰ ਕਰਨਲ ਫੈਜ਼ਾਨ ਜ਼ਹੂਰ ਦੀ ਅਗਵਾਈ ਹੇਠ ਕਰੀਬ 45 ਐੱਨਸੀਸੀ ਕੈਡੇਟਸ ਨੇ ਆਪਣੀ ਸਮਾਜ ਸੇਵਾ ਦੀ ਜ਼ਿੰਮੇਵਾਰੀ ਹੇਠ ਦੋਰਾਹਾ ਨਹਿਰ ਦੇ...
Advertisement
ਖੰਨਾ: ਇਥੋਂ ਦੇ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਵੱਲੋਂ ਅੱਜ ਵਿਸ਼ਵ ਧਰਤੀ ਦਿਵਸ ਮੌਕੇ 19 ਪੰਜਾਬ ਬਟਾਲੀਅਨ ਐੱਨਸੀਸੀ ਦੇ ਕਮਾਂਡਿੰਗ ਅਫ਼ਸਰ ਕਰਨਲ ਫੈਜ਼ਾਨ ਜ਼ਹੂਰ ਦੀ ਅਗਵਾਈ ਹੇਠ ਕਰੀਬ 45 ਐੱਨਸੀਸੀ ਕੈਡੇਟਸ ਨੇ ਆਪਣੀ ਸਮਾਜ ਸੇਵਾ ਦੀ ਜ਼ਿੰਮੇਵਾਰੀ ਹੇਠ ਦੋਰਾਹਾ ਨਹਿਰ ਦੇ ਕੰਢਿਆਂ ਤੋਂ ਪਲਾਸਟਿਕ ਦਾ ਵੱਡਾ ਕੂੜਾ ਕਰਕਟ ਇੱਕਠਾ ਕਰਨ ਦੀ ਮੁਹਿੰਮ ਆਰੰਭੀ। ਕੈਡੇਟਸ ਨੇ ਨਹਿਰ ਦੇ ਆਲੇ ਦੁਆਲੇ ਰਹਿੰਦ ਖੂੰਹਦ ਨੂੰ ਇੱਕਠਾ ਕਰਕੇ ਪਾਣੀ ਤੋਂ ਪਲਾਸਟਿਕ ਤੇ ਹੋਰ ਕੂੜਾ ਦੂਰ ਹਟਾਇਆ। ਕੈਪਟਨ ਜੇਐਸ ਗਿੱਲ ਨੇ ਇਲਾਕਾ ਨਿਵਾਸੀਆਂ ਨੂੰ ਨਹਿਰ ਦਾ ਆਲਾ ਦੁਆਲਾ ਸਾਫ਼ ਰੱਖਣ ਦੀ ਅਪੀਲ ਕੀਤੀ। -ਨਿੱਜੀ ਪੱਤਰ ਪ੍ਰੇਰਕ
Advertisement
Advertisement
×