ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 11 ਜੂਨ
ਵੱਖ-ਵੱਖ ਥਾਣਿਆਂ ਦੀ ਪੁਲੀਸ ਨੇ ਵੱਡੀ ਗਿਣਤੀ ਸ਼ਰਾਬ ਸਣੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਥਾਣਾ ਸਲੇਮ ਟਾਬਰੀ ਦੇ ਥਾਣੇਦਾਰ ਜਤਿੰਦਰ ਕੁਮਾਰ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਸਿਕੰਦਰ ਕੁਮਾਰ ਵਾਸੀ ਅਸ਼ੋਕ ਨਗਰ ਨੂੰ ਹੁਸੈਨਪੁਰਾ ਕੱਟ ਲਾਗੇ ਆਟੋ ਦੀ ਉਡੀਕ ਕਰਦਿਆਂ ਕਾਬੂ ਕੀਤਾ। ਉਸ ਕੋਲ ਪਲਾਸਟਿਕ ਦਾ ਵਜ਼ਨਦਾਰ ਬੋਰਾ ਸੀ। ਤਲਾਸ਼ੀ ਦੌਰਾਨ ਬੋਰੇ ਵਿੱਚੋਂ 23 ਬੋਤਲਾਂ ਸ਼ਰਾਬ ਬਰਾਮਦ ਕੀਤੀ ਗਈ। ਇਸੇ ਤਰ੍ਹਾਂ ਥਾਣਾ ਦੁੱਗਰੀ ਦੇ ਹੌਲਦਾਰ ਅਵਤਾਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਸੰਜੈ ਕੁਮਾਰ ਵਾਸੀ ਸ਼ਾਮ ਨਗਰ ਪੱਖੋਵਾਲ ਰੋਡ ਨੂੰ ਨਿਊ ਸ਼ਾਮ ਨਗਰ ਤੋਂ ਪੱਖੋਵਾਲ ਰੋਡ ਵੱਲ ਆਉਂਦਿਆਂ ਕਾਬੂ ਕਰਕੇ ਉਸ ਕੋਲੋਂ 60 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ।
ਥਾਣਾ ਪੀਏਯੂ ਦੇ ਥਾਣੇਦਾਰ ਬਬਨਦੀਪ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਪੰਕਜ ਵਾਸੀ ਜ਼ੈੱਡ ਬਲਾਕ ਹੈਬੋਵਾਲ ਖ਼ੁਰਦ ਨੂੰ ਬਚਨ ਸਿੰਘ ਮਾਰਗ ਨੇੜੇ ਗੰਦਾ ਨਾਲਾ ਪੁੱਲੀ ਤੋਂ ਕਾਬੂ ਕਰਕੇ ਉਸ ਕੋਲੋਂ 25 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ। ਥਾਣਾ ਡਿਵੀਜ਼ਨ ਨੰਬਰ 5 ਦੇ ਥਾਣੇਦਾਰ ਓਮ ਪ੍ਰਕਾਸ਼ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਦੀਪਕ ਕੁਮਾਰ ਵਾਸੀ ਜਵਾਹਰ ਨਗਰ ਕੈਂਪ ਨੂੰ ਬਾਲਮੀਕੀ ਗੇਟ, ਜਵਾਹਰ ਨਗਰ ਕੈਂਪ ਕੋਲੋਂ 12 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ।