ਪੱਤਰ ਪ੍ਰੇਰਕ
ਪਾਇਲ, 8 ਜੁਲਾਈ
ਇਥੇ 13 ਜੁਲਾਈ ਨੂੰ ਹੋਣ ਵਾਲੀ ‘ਸੰਵਿਧਾਨ ਬਚਾਓ’ ਰੈਲੀ ਸਬੰਧੀ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਦੀ ਅਗਵਾਈ ਹੇਠ ਅਹਿਮ ਮੀਟਿੰਗ ਕਰਕੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਲੱਖਾ ਪਾਇਲ ਨੇ ਕਿਹਾ ਕਿ ਪਾਇਲ ਵਿੱਚ ਹੋਣ ਵਾਲੀ 13 ਜੁਲਾਈ ਦੀ ‘ਸੰਵਿਧਾਨ ਬਚਾਓ’ ਰੈਲੀ ਦੌਰਾਨ ਹਲਕਾ ਪਾਇਲ ਦੇ ਹਰ ਪਿੰਡ ਅਤੇ ਸ਼ਹਿਰ ਵਿੱਚੋਂ ਹਰ ਵਰਗ ਦੇ ਲੋਕ ਵੱਡੀ ਗਿਣਤੀ ਸ਼ਮੂਲੀਅਤ ਕਰਨਗੇ। ਉਨ੍ਹਾਂ ਵਿੱਚ ਭਾਰੀ ਜੋਸ਼ ਤੇ ਉਤਸ਼ਾਹ ਪਾਇਆ ਜਾ ਰਿਹਾ ਹੈ। ਲੱਖਾ ਪਾਇਲ ਨੇ ਕਿਹਾ ਕਿ ਕੇਂਦਰ ਵਿਚਲੀ ਭਾਜਪਾ ਸਰਕਾਰ ਦੇਸ਼ ਦੇ ਸੰਵਿਧਾਨ ਨੂੰ ਤੋੜ ਮਰੋੜ ਕੇ ਜ਼ਬਰਦਸਤੀ ਮੰਨੂ ਸਿਮਰਤੀ ਸਿਧਾਂਤ ਲਾਗੂ ਕਰਨਾ ਚਾਹੁੰਦੀ ਹੈ ਜਿਸ ਨੂੰ ਕਾਂਗਰਸ ਪਾਰਟੀ ਵੱਲੋਂ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਹਲਕਾ ਪਾਇਲ ਦੇ ਕੋਆਰਡੀਨੇਟਰ ਬੰਤ ਸਿੰਘ ਦੋਬੁਰਜੀ, ਪ੍ਰਧਾਨ ਮਲਕੀਤ ਸਿੰਘ ਗੋਗਾ, ਬਲਵੀਰ ਸਿੰਘ ਐੱਮਸੀ ਦਵਿੰਦਰਪਾਲ ਸਿੰਘ ਹੈਪੀ ਕਨੇਚੀਆ, ਪਰਮਿੰਦਰ ਸਿੰਘ ਸੋਨੀ, ਹਰਪ੍ਰੀਤ ਸਿੰਘ ਐੱਮਸੀ ਨੰਬਰਦਾਰ ਰਾਮ ਸਰੂਪ, ਮਨਦੀਪ ਸਿੰਘ ਮਾਂਗਟ ਐੱਮਸੀ, ਪ੍ਰਧਾਨ ਮੁਖਤਿਆਰ ਸਿੰਘ ਸੇਵਾ ਦਲ, ਰਾਜਿੰਦਰ ਸਿੰਘ ,ਰਣਜੀਤ ਸਿੰਘ ਪੀ.ਏ, ਜਿਲ੍ਹਾ ਪ੍ਰਧਾਨ ਰੁਪਿੰਦਰ ਸਿੰਘ ਬਿੰਦੂ, ਮਨਜੀਤ ਸਿੰਘ
ਮਕਸੂਦੜਾ ਹਾਜ਼ਰ ਸਨ।