ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਸਕੂਲਾਂ ਦਾ ਦੌਰਾ
ਜ਼ਿਲ੍ਹਾ ਸਿੱਖਿਆ ਅਫਸਰ ਰਵਿੰਦਰ ਕੌਰ ਨੇ ਬਲਾਕ ਸਮਰਾਲਾ ਅਤੇ ਬਲਾਕ ਮਾਛੀਵਾੜਾ 2 ਦੇ ਸਕੂਲਾਂ ਦਾ ਦੌਰਾ ਕੀਤਾ। ਸਰਕਾਰੀ ਪ੍ਰਾਇਮਰੀ ਸਕੂਲ ਡਾ. ਅੰਬੇਡਕਰ ਨਗਰ ਸਮਰਾਲਾ 'ਚ ਦੌਰਾ ਕਰਨ ਤੇ ਸਕੂਲ ਵਿੱਚ ਅਕੈਡਮਿਕ ਤੌਰ ਤੇ ਅਤੇ ਸਕੂਲ ਪ੍ਰਬੰਧ ਸਬੰਧੀ ਕੁਝ ਖਾਮੀਆਂ ਪਾਈਆਂ...
Advertisement
ਜ਼ਿਲ੍ਹਾ ਸਿੱਖਿਆ ਅਫਸਰ ਰਵਿੰਦਰ ਕੌਰ ਨੇ ਬਲਾਕ ਸਮਰਾਲਾ ਅਤੇ ਬਲਾਕ ਮਾਛੀਵਾੜਾ 2 ਦੇ ਸਕੂਲਾਂ ਦਾ ਦੌਰਾ ਕੀਤਾ। ਸਰਕਾਰੀ ਪ੍ਰਾਇਮਰੀ ਸਕੂਲ ਡਾ. ਅੰਬੇਡਕਰ ਨਗਰ ਸਮਰਾਲਾ 'ਚ ਦੌਰਾ ਕਰਨ ਤੇ ਸਕੂਲ ਵਿੱਚ ਅਕੈਡਮਿਕ ਤੌਰ ਤੇ ਅਤੇ ਸਕੂਲ ਪ੍ਰਬੰਧ ਸਬੰਧੀ ਕੁਝ ਖਾਮੀਆਂ ਪਾਈਆਂ ਗਈਆਂ, ਜਿਹਨਾਂ ਦਾ ਗੰਭੀਰ ਨੋਟਿਸ ਲੈਂਦਿਆਂ ਜਿਲ੍ਹਾ ਸਿੱਖਿਆ ਅਫਸਰ ਵੱਲੋਂ ਮੌਕੇ ਤੇ ਸਬੰਧਤ ਸੈਂਟਰ ਹੈੱਡ ਟੀਚਰ ਅਤੇ ਬਲਾਕ ਰਿਸੋਰਸ ਕੋਆਰਡੀਨੇਟਰ ਨੂੰ ਬੁਲਾ ਕੇ ਸਕੂਲ ਵਿੱਚ ਪਾਈਆਂ ਗਈਆਂ ਕਮੀਆਂ ਨੂੰ ਤੁਰੰਤ ਦੂਰ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ ਤੇ ਮਿਸ਼ਨ ਸਮਰੱਥ ਤਹਿਤ ਬੱਚਿਆਂ ਨੂੰ ਉਨ੍ਹਾਂ ਦੇ ਸਿੱਖਣ ਪੱਧਰਾਂ ਅਨੁਸਾਰ ਗਤੀਵਿਧੀ ਅਧਾਰਿਤ ਸਿੱਖਿਆ ਦੇ ਕੇ ਟੀਚੇ ਪੂਰੇ ਕਰਨ ਲਈ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਸਪਸ ਗੜ੍ਹੀ ਤਰਖਾਣਾਂ ਬਲਾਕ ਮਾਛੀਵਾੜਾ 2 ਦੇ ਦੌਰੇ ਦੌਰਾਨ ਸਕੂਲ ਵਿੱਚ ਅਕੈਡਮਿਕ ਪੱਧਰ ਤੇ ਸਮੁੱਚਾ ਪ੍ਰਬੰਧ ਬਹੁਤ ਵਧੀਆ ਪਾਇਆ ਗਿਆ।
Advertisement
Advertisement
×