DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਰਕਾਰੀ ਜ਼ਮੀਨ ’ਤੇ ਕਬਜ਼ੇ ਦੇ ਦੋਸ਼ ਹੇਠ ਤਿੰਨ ਖ਼ਿਲਾਫ਼ ਕੇਸ

ਵਣ ਰੇਂਜ ਅਫਸਰ ਮੱਤੇਵਾੜਾ ਦੀ ਸ਼ਿਕਾਇਤ ’ਤੇ ਕੁੰਮਕਲਾਂ ਪੁਲੀਸ ਦੀ ਕਾਰਵਾਈ
  • fb
  • twitter
  • whatsapp
  • whatsapp
Advertisement

ਪੱਤਰ ਪ੍ਰੇਰਕ

ਸਮਰਾਲਾ, 9 ਜੁਲਾਈ

Advertisement

ਕੂੰਮਕਲਾਂ ਪੁਲੀਸ ਵੱਲੋਂ ਮੰਡ ਚੌਂਤਾ ਜੰਗਲ ’ਚੋਂ ਸਰਕਾਰੀ ਰੁੱਖ ਕੱਟ ਕੇ ਜ਼ਮੀਨ ’ਤੇ ਕਬਜ਼ਾ ਕਰਨ ਦੇ ਦੋਸ਼ ਹੇਠ ਤਿੰਨ ਜਣਿਆਂ ’ਤੇ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਮਹਿੰਦਰ ਸਿੰਘ ਤੇ ਉਸ ਦੇ ਦੋ ਪੁੱਤਰਾਂ ਰਜਿੰਦਰ ਸਿੰਘ ਤੇ ਮਨਜੀਤ ਸਿੰਘ ਵਾਸੀ ਮੰਡ ਚੌਂਤਾ ਵਜੋਂ ਹੋਈ ਹੈ। ਵਣ ਰੇਂਜ ਅਫ਼ਸਰ ਮੱਤੇਵਾੜਾ ਨੇ ਪੁਲੀਸ ਉੱਚ ਅਧਿਕਾਰੀਆਂ ਨੂੰ ਦਿੱਤੇ ਪੱਤਰ ਵਿਚ ਦੱਸਿਆ ਕਿ ਬਲਾਕ ਅਫ਼ਸਰ ਦਵਿੰਦਰ ਸਿੰਘ ਅਤੇ ਵਣ ਗਾਰਡ ਸਤਪਾਲ ਸਿੰਘ ਨੇ ਮੰਡ ਚੌਂਤਾ ਦੇ ਜੰਗਲ ਵਿੱਚ ਗਸ਼ਤ ਦੌਰਾਨ ਦੇਖਿਆ ਕਿ ਟੁਕੜਾ ਨੰਬਰ 4 ਵਿੱਚ ਉਕਤ ਵਿਅਕਤੀਆਂ ਦਾ ਘਰ ਜੰਗਲ ਦੀ ਹੱਦ ਨਾਲ ਲੱਗਦਾ ਹੈ।

ਅਧਿਕਾਰੀ ਨੇ ਦੋਸ਼ ਲਾਇਆ ਕਿ ਮੁਲਜ਼ਮਾਂ ਨੇ ਰਾਤ ਵੇਲੇ ਜੰਗਲ ’ਚੋਂ ਖੈਰ ਦੇ 7 ਰੁੱਖ ਪੁੱਟ ਕੇ ਖਾਲੀ ਰਕਬੇ ’ਚ ਟ੍ਰੈਕਟਰ ਨਾਲ ਤਕਰੀਬਨ 5.5 ਕਨਾਲ ਰਕਬਾ ਵਹਾਈ ਕਰਕੇ ਸਰਕਾਰੀ ਜੰਗਲ ਦੀ ਚਾਰਦਿਵਾਰੀ ਤੋੜ ਦਿੱਤੀ ਤੇ ਜ਼ਮੀਨ ’ਤੇ ਕਬਜ਼ਾ ਕਰ ਲਿਆ ਹੈ। ਇਸ ਘਟਨਾ ਮਗਰੋਂ ਜਦੋਂ ਕਰਮਚਾਰੀਆਂ ਨੇ ਮੁਲਜ਼ਮਾਂ ਨਾਲ ਸੰਪਰਕ ਕਰਕੇ ਇਸ ਦੇ ਨੁਕਸਾਨ ਬਾਰੇ ਪੁੱਛਿਆ ਤਾਂ ਇਨ੍ਹਾਂ ਵਿਅਕਤੀਆਂ ਨੇ ਕਰਮਚਾਰੀਆਂ ਨਾਲ ਗਾਲੀ ਗਲੋਚ ਕਰਦਿਆਂ ਧਮਕੀ ਦਿੱਤੀ ਕਿ ਉਹ ਜ਼ਮੀਨ ’ਤੇ ਹਰ ਹਾਲ ਕਬਜ਼ਾ ਕਰਨਗੇ। ਪੁਲੀਸ ਨੇ ਸ਼ਿਕਾਇਤ ਦੇ ਆਧਾਰ ’ਤੇ ਮਹਿੰਦਰ ਸਿੰਘ, ਰਜਿੰਦਰ ਸਿੰਘ ਅਤੇ ਮਨਜੀਤ ਸਿੰਘ ਖਿਲਾਫ਼ ਬੀ.ਐੱਨ.ਸੀ. ਦੀਆਂ ਵੱਖ-ਵੱਖ ਧਾਰਾਵਾਂ ਅਤੇ ਭਾਰਤੀ ਵਣ ਸੁਰੱਖਿਆ ਐਕਟ 1927 ਤਹਿਤ ਕੇਸ ਦਰਜ ਕਰ ਲਿਆ ਹੈ।

Advertisement
×