ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 22 ਜੂਨ
ਹਲਕੇ ਦੇ ਲੋਕਾਂ ਨੂੰ ਅਧਾਰ ਕਾਰਡ, ਬੈਂਕ ਖਾਤੇ, ਆਯੁਸ਼ਮਾਨ ਕਾਰਡ, ਵੋਟਰ ਕਾਰਡ, ਡਾਕ ਘਰ ਦੀਆਂ ਸਕੀਮਾਂ ਅਤੇ ਪੈਨ ਕਾਰਡ ਸਮੇਤ ਸੂਬਾ ਅਤੇ ਕੇਂਦਰ ਦੀਆਂ ਯੋਜਨਾਵਾਂ ਸਬੰਧੀ ਜਾਣਕਾਰੀ ਦੇਣ ਲਈ ਵਾਰਡ ਨੰਬਰ 34 ਵਿੱੱਚ ਇੱਕ ਕੈਂਪ ਲਗਾਇਆ ਗਿਆ। ਭਾਰਤੀ ਜਨਤਾ ਪਾਰਟੀ ਦੇ ਕੌਂਸਲਰ ਰਾਜੇਸ਼ ਮਿਸ਼ਰਾ ਦੇ ਲੋਕ ਸੇਵਾ ਦਫ਼ਤਰ ਗਗਨ ਨਗਰ ਗਿਆਸਪੁਰਾ ਵਿੱਚ ਲਗਾਏ ਗਏ ਕੈਂਪ ਦੌਰਾਨ ਇਲਾਕੇ ਦੇ ਲੋਕਾਂ ਨੇ ਇਸ ਕੈਂਪ ਦਾ ਭਰਪੂਰ ਲਾਭ ਲਿਆ ।
ਇਸ ਮੌਕੇ ਕੌਂਸਲਰ ਰਾਜੇਸ਼ ਮਿਸ਼ਰਾ, ਓਬੀਸੀ ਮੋਰਚਾ ਪੰਜਾਬ ਦੇ ਮੀਤ ਪ੍ਰਧਾਨ ਨਿਰਮਲ ਸਿੰਘ ਐੱਸਐੱਸ ਅਤੇ ਕੌਂਸਲਰ ਪਤੀ ਕੁਲਵੰਤ ਸਿੰਘ ਕਾਂਤੀ ਨੇ ਵੀ ਸ਼ਿਰਕਤ ਕੀਤੀ। ਇਲਾਕਾ ਕੌਂਸਲਰ ਰਾਜੇਸ਼ ਮਿਸ਼ਰਾ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਸਹੂਲਤ ਨੂੰ ਦੇਖਦਿਆਂ ਇਹ ਕੈਂਪ ਲਗਾਇਆ ਗਿਆ ਹੈ ਅਤੇ ਅਜਿਹੇ ਕੈਂਪ ਭਵਿੱਖ ਵਿੱਚ ਲਗਦੇ ਰਹਿਣਗੇ। ਕੌਂਸਲਰ ਮਿਸ਼ਰਾ ਨੇ ਕਿਹਾ ਕਿ ਉਹ ਅਜਿਹੇ ਕੈਂਪ ਆਪਣੇ ਵਾਰਡ ਦੇ ਹਰਕੇ ਮੁਹੱਲੇ ਵਿੱਚ ਲਗਵਾਉਣਗੇ ਜਿਸ ਨਾਲ ਸਰਕਾਰੀ ਯੋਜਨਾਵਾਂ ਅਤੇ ਸਹੂਲਤਾਂ ਦਾ ਲਾਭ ਲੋਕ ਆਪਣੇ ਦਰਵਾਜ਼ੇ ’ਤੇ ਲੈ ਸਕਣ। ਇਸ ਮੌਕੇ ਨਿਰਮਲ ਸਿੰਘ ਐੱਸਐੱਸ ਨੇ ਕੌਂਸਲਰ ਰਾਜੇਸ਼ ਮਿਸ਼ਰਾ ਵੱਲੋਂ ਲੋਕਾਂ ਦੀ ਮਦਦ ਅਤੇ ਸੇਵਾ ਲਈ ਲਗਾਤਾਰ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਜਨਕ ਪਾਂਡੇ, ਮੁਕੇਸ਼ ਸਹਿਗਲ, ਲਾਲ ਜੀ ਤਿਵਾੜੀ, ਯੂਨਿਸ ਅੰਸਾਰੀ, ਹੈਪੀ ਵਰਮਾ, ਲਕਸ਼ਮੀ ਦੇਵੀ, ਪ੍ਰੀਤੀ ਪਾਲ, ਸੁਨੀਲ ਤਿਵਾੜੀ ਅਤੇ ਹਰਿੰਦਰ ਕੁਮਾਰ ਹਾਜ਼ਰ ਸਨ।