DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਿੰਡਾਂ ਦੀਆਂ 36 ਸੜਕਾਂ ਹੋਣਗੀਆਂ ਪੱਕੀਆਂ: ਗਿਆਸਪੁਰਾ

ਪਾਇਲ ਤੇ ਦੋਰਾਹਾ ਬਲਾਕ ਅਧੀਨ ਕੰਮ ਛੇਤੀ ਹੋਵੇਗਾ ਸ਼ੁਰੂ
  • fb
  • twitter
  • whatsapp
  • whatsapp
Advertisement

ਪੱਤਰ ਪ੍ਰੇਰਕ

ਦੋਰਾਹਾ, 27 ਜੂਨ

Advertisement

ਇਥੋਂ ਦੇ ਨਗਰ ਕੌਂਸਲ ਦਫ਼ਤਰ ਵਿੱਚ ਵਿਧਾਨ ਸਭਾ ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ। ਇਸੇ ਤਹਿਤ ਹਲਕਾ ਦੋਰਾਹਾ-ਪਾਇਲ ਦੀਆਂ ਪ੍ਰਮੁੱਖ ਸੜਕਾਂ ਜਿਨ੍ਹਾਂ ਵੱਲ ਪਿਛਲੇ 10 ਸਾਲਾਂ ਤੋਂ ਕਿਸੇ ਸਰਕਾਰ ਨੇ ਧਿਆਨ ਨਹੀਂ ਦਿੱਤਾ, ਜਿਨ੍ਹਾਂ ਵਿਚ ਬੀਜਾ ਤੋਂ ਰਾੜਾ ਸਾਹਿਬ ਜਗੇੜਾ, ਮਲੌਦ ਤੋਂ ਰਾੜਾ ਸਾਹਿਬ ਤੇ ਮਲੌਦ-ਪਾਇਲ ਆਦਿ ਤੋਂ ਇਲਾਵਾ ਹਲਕੇ ਦੀਆਂ ਲਿੰਕ ਸੜਕਾਂ ਦਾ ਵੱਡੀ ਪੱਧਰ ਤੇ ਨਿਰਮਾਣ ਕੀਤਾ ਗਿਆ ਹੈ। ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਹਲਕਾ ਪਾਇਲ ਦੇ ਬਲਾਕ ਦੋਰਾਹਾ ਅਧੀਨ ਪੈਂਦੇ ਪਿੰਡਾਂ ਦੀਆਂ 36 ਹੋਰ ਸੜਕਾਂ ਨੂੰ ਪੱਕਾ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ, ਜਿਨ੍ਹਾਂ ਦਾ ਕੰਮ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਮੇਰੇ ਵਿਧਾਇਕ ਬਨਣ ਤੋਂ ਪਹਿਲਾਂ ਹਲਕੇ ਦੀਆਂ ਸੜਕਾਂ ਦੀ ਹਾਲਤ ਬਹੁਤ ਖਰਾਬ ਸੀ। ਲੋਕ ਆਵਾਜਾਈ ਵਿਚ ਬੇਹੱਦ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਸਨ ਪਰ ਸਾਡੀ ਸਰਕਾਰ ਦੇ ਆਉਣ ਉਪਰੰਤ ਵਿਕਾਸ ਯਾਤਰਾ ਦੀ ਸ਼ੁਰੂਆਤ ਹੋਈ ਅਤੇ ਹਲਕੇ ਦੀਆਂ ਸੜਕਾਂ ਨੂੰ ਨਵੀਂ ਜ਼ਿੰਦਗੀ ਮਿਲਣੀ ਸ਼ੁਰੂ ਹੋਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੜਕਾਂ ਨਾਲ ਨਾ ਸਿਰਫ਼ ਆਲੇ ਦੁਆਲੇ ਦੇ ਪਿੰਡਾਂ ਨੂੰ ਭਾਰੀ ਰਾਹਤ ਮਿਲੇਗੀ ਸਗੋਂ ਆਰਥਿਕ, ਸਮਾਜਿਕ ਤੇ ਵਪਾਰਕ ਸਰਗਰਮੀਆਂ ਵਿਚ ਵੀ ਤੇਜ਼ੀ ਆਵੇਗੀ। ਵਿਧਾਇਕ ਨੇ ਕਿਹਾ ਕਿ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸੜਕਾਂ ਬਣਨਗੀਆਂ ਵਿਕਾਸ ਆਵੇਗਾ ਅੱਜ ਉਹ ਵਾਅਦਾ ਹਕੀਕਤ ਬਣ ਰਿਹਾ ਹੈ। ਇਸ ਦੇ ਨਾਲ ਹੀ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਨਜ਼ਦੀਕ ਬਠਿੰਡਾ ਬ੍ਰਾਂਚ ਨਹਿਰ ਨਵੇਂ ਲੱਗ ਰਹੇ ਪੁੱਲ ਨੂੰ ਸੰਤ ਬਾਬਾ ਈਸ਼ਰ ਸਿੰਘ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਬਰਸੀ ਤੋਂ ਪਹਿਲਾਂ ਸੰਗਤ ਦੇ ਸਪੁਰਦ ਕੀਤਾ ਜਾਵੇਗਾ। ਇਸ ਮੌਕੇ ਨਗਰ ਕੌਂਸਲ ਦੋਰਾਹਾ ਦੇ ਪ੍ਰਧਾਨ ਸੁਦਰਸ਼ਨ ਕੁਮਾਰ ਪੱਪੂ, ਚੇਅਰਮੈਨ ਬੂਟਾ ਸਿੰਘ, ਗੁਰਵਿੰਦਰ ਸਿੰਘ ਰਾਣਾ ਕੂੰਨਰ, ਬੋਬੀ ਤਿਵਾੜੀ, ਮਨਜੀਤ ਸਿੰਘ, ਹਰਨੇਕ ਸਿੰਘ ਨੇਕੀ, ਕੌਂਸਲਰ ਕਮਲਜੀਤ ਸਿੰਘ ਬਿੱਟੂ, ਕੁਲਵੰਤ ਸਿੰਘ ਕਾਲੂ, ਰਿੱਕੀ ਬੈਕਟਰ, ਜਰਨੈਲ ਸਿੰਘ, ਨੰਬਰਦਾਰ ਰਣਜੀਤ ਸਿੰਘ, ਸੁਖਬੀਰ ਸਿੰਘ ਤਲਵਾੜਾ, ਇੰਦਰਜੀਤ ਸਿੰਘ ਤੇ ਹੋਰ ਹਾਜ਼ਰ ਸਨ।

Advertisement
×