DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Sarod maestro Aashish Khan dies ਮਸ਼ਹੂਰ ਸਰੋਦ ਵਾਦਕ ਉਸਤਾਦ ਆਸ਼ੀਸ਼ ਖਾਨ ਦਾ ਅਮਰੀਕਾ ’ਚ ਦੇਹਾਂਤ

ਨਵੀਂ ਦਿੱਲੀ, 16 ਨਵੰਬਰ ਦੁਨੀਆ ਭਰ ਵਿੱਚ ਸਰੋਦ ਨੂੰ ਮਸ਼ਹੂਰ ਕਰਨ ਵਾਲੇ ਪ੍ਰਸਿੱਧ ਸਰੋਦ ਵਾਦਕ ਉਸਤਾਦ ਆਸ਼ੀਸ਼ ਖਾਨ ਦਾ ਅੱਜ ਅਮਰੀਕਾ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨੇ ਜੌਰਜ ਹੈਰਿਸਨ, ਐਰਿਕ ਕਲੈਪਟਨ ਅਤੇ ਰਿੰਗੋ ਸਟਾਰ ਵਰਗੇ ਕੌਮਾਂਤਰੀ ਪੱਧਰ ਦੇ ਸੰਗੀਤਕਾਰਾਂ ਨਾਲ...
  • fb
  • twitter
  • whatsapp
  • whatsapp
featured-img featured-img
ਉਸਤਾਦ ਆਸ਼ੀਸ਼ ਖਾਨ ਦੀ ਪੁਰਾਣੀ ਤਸਵੀਰ।
Advertisement

ਨਵੀਂ ਦਿੱਲੀ, 16 ਨਵੰਬਰ

ਦੁਨੀਆ ਭਰ ਵਿੱਚ ਸਰੋਦ ਨੂੰ ਮਸ਼ਹੂਰ ਕਰਨ ਵਾਲੇ ਪ੍ਰਸਿੱਧ ਸਰੋਦ ਵਾਦਕ ਉਸਤਾਦ ਆਸ਼ੀਸ਼ ਖਾਨ ਦਾ ਅੱਜ ਅਮਰੀਕਾ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨੇ ਜੌਰਜ ਹੈਰਿਸਨ, ਐਰਿਕ ਕਲੈਪਟਨ ਅਤੇ ਰਿੰਗੋ ਸਟਾਰ ਵਰਗੇ ਕੌਮਾਂਤਰੀ ਪੱਧਰ ਦੇ ਸੰਗੀਤਕਾਰਾਂ ਨਾਲ ਵੀ ਸਰੋਦ ਵਾਦਨ ਕੀਤਾ। ਉਨ੍ਹਾਂ ਦੇ ਦੇਹਾਂਤ ਦੀ ਪੁਸ਼ਟੀ ਉਨ੍ਹਾਂ ਦੇ ਪਰਿਵਾਰ ਵੱਲੋਂ ਕੀਤੀ ਗਈ।

Advertisement

ਉਸਤਾਦ ਆਸ਼ੀਸ਼ ਖਾਨ ਦੇ ਭਰਾ ਆਲਮ ਖਾਨ ਨੇ ਇਕ ਇੰਸਟਾਗ੍ਰਾਮ ਪੋਸਟ ’ਚ ਕਿਹਾ ਕਿ ਆਸ਼ੀਸ਼ ਖਾਨ ਨੇ ਲਾਸ ਏਂਜਲਸ ਦੇ ਇਕ ਹਸਪਤਾਲ ਵਿੱਚ ਆਪਣੇ ਆਖ਼ਰੀ ਸਾਹ ਲਏ। ਉਸਤਾਦ ਆਸ਼ੀਸ਼ ਖਾਨ ਦੇ ਦੇਹਾਂਤ ਮੌਕੇ ਪਰਿਵਾਰਕ ਮੈਂਬਰ, ਦੋਸਤ-ਮਿੱਤਰ ਅਤੇ ਉਨ੍ਹਾਂ ਦੇ ਵਿਦਿਆਰਥੀ ਵੀ ਉਨ੍ਹਾਂ ਕੋਲ ਸਨ।

ਆਲਮ ਖਾਨ ਨੇ ਕਿਹਾ, ‘‘ਮੇਰੇ ਵੱਡੇ ਭਰਾ ਸਰੋਦ ਦੇ ਉਸਤਾਦ ਅਤੇ ਮੈਹਰ ਘਰਾਣਾ ਦੇ ਖਲੀਫਾ ਉਸਤਾਦ ਆਸ਼ੀਸ਼ ਖਾਨ ਦਾ ਦੇਹਾਂਤ ਹੋ ਗਿਆ। ਆਸ਼ੀਸ਼ ਦਾ ਇਕ ਬੇਮਿਸਾਲ ਸਰੋਦ ਵਾਦਕ ਸਨ ਜਿਨ੍ਹਾਂ ਦੇ ਸੰਗੀਤ ਨੇ ਕਈ ਸੰਗੀਤਕਾਰਾਂ ਤੇ ਸਰੋਤਿਆਂ ਨੂੰ ਪ੍ਰੇਰਿਤ ਕੀਤਾ। ਖਾਨ ਦੇ ਭਤੀਜੇ ਸ਼ਿਰਾਜ਼ ਖਾਨ ਨੇ ਵੀ ਇੰਸਟਾਗ੍ਰਾਮ ’ਤੇ ਇਹ ਖ਼ਬਰ ਸਾਂਝੀ ਕੀਤੀ। -ਪੀਟੀਆਈ

Advertisement
×