ਮਨ ਤਰੰਗ
ਚਾਹੀਦਾ ਰਹਿਣਾ ਗਵਾਂਢ ਨਾਲ ਬਣ ਸਾਊ, ਤਦੇ ਫਿਰ ਕਰੂ ਉਹ ਸਾਊ ਵਿਹਾਰ ਬੇਲੀ। ਤੰਗ ਉਹਨੂੰ ਜੇ ਰਾਤ ਦਿਨ ਕਰੀ ਜਾਈਏ, ਕਦੀ ਫਿਰ ਕਰੂ ਉਹ ਮੋੜਵਾਂ ਵਾਰ ਬੇਲੀ। ਖ਼ੁਦ ਤਾਂ ਕਰੋ ਨਹੀਂ ਕਰੋ ਬੇਸ਼ੱਕ ਕੁਝ ਵੀ, ਚੁੱਕਣਾ ਦੇਣ ਲਈ ਬੜੇ ਹਨ...
Advertisement
ਚਾਹੀਦਾ ਰਹਿਣਾ ਗਵਾਂਢ ਨਾਲ ਬਣ ਸਾਊ,
ਤਦੇ ਫਿਰ ਕਰੂ ਉਹ ਸਾਊ ਵਿਹਾਰ ਬੇਲੀ।
Advertisement
ਤੰਗ ਉਹਨੂੰ ਜੇ ਰਾਤ ਦਿਨ ਕਰੀ ਜਾਈਏ,
ਕਦੀ ਫਿਰ ਕਰੂ ਉਹ ਮੋੜਵਾਂ ਵਾਰ ਬੇਲੀ।
ਖ਼ੁਦ ਤਾਂ ਕਰੋ ਨਹੀਂ ਕਰੋ ਬੇਸ਼ੱਕ ਕੁਝ ਵੀ,
ਚੁੱਕਣਾ ਦੇਣ ਲਈ ਬੜੇ ਹਨ ਯਾਰ ਬੇਲੀ।
ਲੱਗਦੇ ਵਾਹ ਕੁੜੱਤਣ ਨਾ ਵਧਣ ਦੇਈਏ,
ਚੜ੍ਹ ਗਿਆ ਕਦੀ ਨਾ ਘਟੇ ਬੁਖਾਰ ਬੇਲੀ।
ਦੁਨੀਆਦਾਰੀ ਦਾ ਜਿਊਣ ਦਾ ਨੇਮ ਏਹੀ,
ਬਣੀਏ ਆਪ ਨਹੀਂ ਕਦੇ ਵੀ ਖਾਸ ਬੇਲੀ।
ਹਰ ਇੱਕ ਦਿਲ ਦੇ ਖੂੰਜੇ ਆ ‘ਮੈਂ’ ਬੈਠੀ,
ਹਰ ਦਿਲ ਲੋੜਦਾ ਏਹੋ ਅਹਿਸਾਸ ਬੇਲੀ।
- ਹਰਫ਼ਦਾਰ
Advertisement
×