DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੈਂ ਔਰਤ ਹਾਂ

ਗੁਰਦੀਸ਼ ਕੌਰ ਗਰੇਵਾਲ ਪਰਵਾਸੀ ਕਾਵਿ ਮੈਂ ਔਰਤ ਹਾਂ ਮੈਂ ਔਰਤ ਹਾਂ ਅਤੇ ਔਰਤ ਹੀ ਰਹਾਂਗੀ ਪਰ ਮੈਂ ਤੇਰੇ ਪਿੱਛੇ ਨਹੀਂ ਕਦਮਾਂ ਦੇ ਬਰਾਬਰ ਕਦਮ ਧਰਾਂਗੀ। ਮੈਂ ਸੀਤਾ ਨਹੀਂ ਜੋ ਆਪਣੇ ਸਤ ਲਈ ਤੈਨੂੰ ਅਗਨ ਪ੍ਰੀਖਿਆ ਦਿਆਂਗੀ। ਮੈਂ ਦਰੋਪਤੀ ਵੀ...
  • fb
  • twitter
  • whatsapp
  • whatsapp
Advertisement

ਗੁਰਦੀਸ਼ ਕੌਰ ਗਰੇਵਾਲ

ਪਰਵਾਸੀ ਕਾਵਿ

ਮੈਂ ਔਰਤ ਹਾਂ

Advertisement

ਮੈਂ ਔਰਤ ਹਾਂ ਅਤੇ ਔਰਤ ਹੀ ਰਹਾਂਗੀ

ਪਰ ਮੈਂ ਤੇਰੇ ਪਿੱਛੇ ਨਹੀਂ ਕਦਮਾਂ ਦੇ ਬਰਾਬਰ ਕਦਮ ਧਰਾਂਗੀ।

ਮੈਂ ਸੀਤਾ ਨਹੀਂ

ਜੋ ਆਪਣੇ ਸਤ ਲਈ ਤੈਨੂੰ ਅਗਨ ਪ੍ਰੀਖਿਆ ਦਿਆਂਗੀ।

ਮੈਂ ਦਰੋਪਤੀ ਵੀ ਨਹੀਂ

ਜੋ ਇੱਕ ਵਸਤੂ ਦੀ ਤਰ੍ਹਾਂ ਤੇਰੇ ਹੱਥੋਂ, ਜੂਏ ’ਚ ਜਾ ਹਰਾਂਗੀ।

ਮੈਂ ਸੱਸੀ ਵੀ ਨਹੀਂ

ਜੋ ਤੇਰੀ ਡਾਚੀ ਦੀ ਪੈੜ ਭਾਲਦੀ ਭਾਲਦੀ ਤਪਦੇ ਰੇਗਿਸਤਾਨ ’ਚ ਸੜ ਮਰਾਂਗੀ।

ਮੈਂ ਸੋਹਣੀ ਵੀ ਨਹੀਂ

ਜੋ ਕੱਚਿਆਂ ’ਤੇ ਤਰਦੀ ਤਰਦੀ ਝਨਾਂ ਦੇ ਡੂੰਘੇ ਪਾਣੀਆਂ ’ਚ ਜਾ ਖਰਾਂਗੀ।

ਮੈਂ ਅਬਲਾ ਨਹੀਂ ਸਬਲਾ ਬਣਾਂਗੀ।

ਮੈਂ ਤਾਂ ਮਾਈ ਭਾਗੋ ਬਣ

ਭਟਕੇ ਹੋਏ ਵੀਰਾਂ ਨੂੰ ਰਾਹੇ ਪਾਉਣਾ ਹੈ!

ਮੈਂ ਤਾਂ ਮਲਾਲਾ ਬਣ

ਔਰਤ ਦੇ ਹੱਕ ’ਚ ਖਲੋਣਾ ਹੈ।

ਮੈਂ ਤਾਂ ਸ਼ਬਦਾਂ ਦਾ ਦੀਪ ਜਗਾ

ਹਨੇਰੇ ਰਾਹਾਂ ਨੂੰ ਰੁਸ਼ਨਾਉਣਾ ਹੈ।

ਮੈਂ ਤਾਂ ਗੋਬਿੰਦ ਦੀ ਸ਼ਮਸ਼ੀਰ ਬਣ

ਜ਼ਾਲਮ ਨੂੰ ਸਬਕ ਸਿਖਾਉਣਾ ਹੈ।

ਮੈਂ ਤਾਂ ਕਲਪਨਾ ਚਾਵਲਾ ਬਣ

ਧਰਤੀ ਹੀ ਨਹੀਂ, ਅੰਬਰ ਵੀ ਗਾਹੁਣਾ ਹੈ।

ਮੈਂ ਅਜੇ ਕਈ ਸਾਗਰ ਤਰਨੇ ਨੇ

ਮੈਂ ਅਜੇ ਪਰਬਤ ਸਰ ਕਰਨੇ ਨੇ।

ਬਹੁਤ ਕੁਝ ਹੈ ਅਜੇ ਮੇਰੇ ਕਰਨ ਲਈ

‘ਦੀਸ਼’ ਕੋਲ ਵਿਹਲ ਨਹੀਂ ਅਜੇ ਮਰਨ ਲਈ।

ਮੈਂ ਔਰਤ ਹਾਂ ਅਤੇ ਔਰਤ ਹੀ ਰਹਾਂਗੀ

ਪਰ ਮੈਂ ਤੇਰੇ ਪਿੱਛੇ ਨਹੀਂ ਕਦਮਾਂ ਦੇ ਬਰਾਬਰ ਕਦਮ ਧਰਾਂਗੀ।

ਸੰਪਰਕ : +1 403 404 1450

Advertisement
×