ਹੰਗਰੀ ਦੇ ਲੇਖਕ ਲਾਸਜ਼ਲੋ ਕ੍ਰਾਸਨਾਹੋਰਕਾਈ ਨੂੰ ਸਾਹਿਤ ਦਾ ਨੋਬੇਲ ਪੁਰਸਕਾਰ
ਭਾਰਤੀ ਮੂਲ ਦੇ ਸਲਮਾਨ ਰਸ਼ਦੀ ਵੀ ਸਨ ਦਾਅਵੇਦਾਰ
Advertisement
Hungarian writer Laszlo Krasznahorkai wins the Nobel Prize in literature
ਇਸ ਸਾਲ ਦਾ ਸਾਹਿਤ ਦਾ ਨੋਬੇਲ ਪੁਰਸਕਾਰ ਹੰਗਰੀ ਦੇ ਲੇਖਕ ਲਾਸਜ਼ਲੋ ਕਰਾਸਹੋਰਕਾਈ ਨੂੰ ਦੇਣ ਦਾ ਐਲਾਨ ਕੀਤਾ ਗਿਆ। ਇਹ ਐਲਾਨ ਸਵੀਡਨ ਦੀ ਸਵੀਡਿਸ਼ ਅਕਾਦਮੀ ਨੇ ਅੱਜ ਕੀਤਾ। ਅਕਾਦਮੀ ਨੇ ਕਿਹਾ ਕਿ ਲਾਸਜ਼ਲੋ ਦੀਆਂ ਰਚਨਾਵਾਂ ਬਹੁਤ ਪ੍ਰਭਾਵਸ਼ਾਲੀ ਤੇ ਦੂਰਦਰਸ਼ੀ ਹਨ। ਨੋਬੇਲ ਪੁਰਸਕਾਰ ਦੇ ਜੇਤੂ ਨੂੰ 11 ਮਿਲੀਅਨ ਸਵੀਡਿਸ਼ ਕਰੋਨਾ (ਦਸ ਕਰੋੜ ਰੁਪਏ ਤੋਂ ਜ਼ਿਆਦਾ) ਮਿਲਣਗੇ। ਇਹ ਪੁਰਸਕਾਰ 10 ਦਸੰਬਰ ਨੂੰ ਸਟਾਕਹੋਮ ਵਿਚ ਦਿੱਤੇ ਜਾਣਗੇ। ਭਾਰਤੀ ਮੂਲ ਦੇ ਸਲਮਾਨ ਰਸ਼ਦੀ ਵੀ ਇਸ ਵਾਰ ਨੇਬੇਲ ਪੁਰਸਕਾਰ ਦੀ ਦੌੜ ਵਿਚ ਸਨ। ਏਐੱਨਆਈ
Advertisement
Advertisement
Advertisement
×