ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਾਠਕਾਂ ਦੇ ਖ਼ਤ

  • ਵਧੀਆ ਜਾਣਕਾਰੀ ਐਤਵਾਰ 24 ਅਗਸਤ ਨੂੰ ਦਸਤਕ ਅੰਕ ਦੇ ਚਾਰੇ ਲੇਖ ਬਹੁਤ ਵਧੀਆ ਲੱਗੇ। ਪ੍ਰੋ. ਭੂਰਾ ਸਿੰਘ ਘੁੰਮਣ ਦੇ ਲੇਖ ‘ਪੰਜਾਬੀ ਯੂਨੀਵਰਸਿਟੀ: ਸਮਾਜ ਨੂੰ ਦੇਣ, ਚੁਣੌਤੀਆਂ ਅਤੇ ਭਵਿੱਖ’ ਨੇ ਯੂਨੀਵਰਸਿਟੀ ਦੇ ਆਰੰਭ 1962 ਤੋਂ 2025 ਤੱਕ ਦੇ ਸੰਪੂਰਨ ਇਤਿਹਾਸ ਦਾ...

    .
    30 Aug 2025
  • ਸਮਾਂ ਸੀਮਾ ਬਾਰੇ ਸੁਪਰੀਮ ਕੋਰਟ ਦਾ ਹੁਕਮ ਸੁਪਰੀਮ ਕੋਰਟ ਦੇ ਜਸਟਿਸ ਸੰਜੇ ਕੈਰਲ ਅਤੇ ਜਸਟਿਸ ਪ੍ਰਸ਼ਾਂਤ ਮਿਸ਼ਰਾ ਨੇ ਹਾਈਕੋਰਟ ਦੇ ਜੱਜਾਂ ਨੂੰ ਤਿੰਨ ਮਹੀਨਿਆਂ ’ਚ ਫ਼ੈਸਲੇ ਸੁਣਾਉਣ ਦਾ ਹੁਕਮ ਕੀਤੇ ਹਨ (ਪਹਿਲਾ ਸਫ਼ਾ, 27 ਅਗਸਤ); ਵਰਨਾ, ਮਾਮਲਾ ਹੋਰ ਜੱਜ/ਜੱਜਾਂ ਕੋਲ...

    Letters to Editor
    28 Aug 2025
  • ਵਧੀਆ ਲੇਖ ਐਤਵਾਰ 17 ਅਗਸਤ ਦੇ ਅੰਕ ਵਿੱਚ ਗੁਰਦਰਸ਼ਨ ਸਿੰਘ ਬਾਹੀਆ ਦੇ ਲੇਖ ਰਾਹੀਂ ਰਾਜੀਵ ਲੌਂਗੋਵਾਲ ਸਮਝੌਤੇ ਦੀਆਂ ਕੁਝ ਲੁਕਵੀਆਂ ਪਰਤਾਂ ਦੀ ਜਾਣਕਾਰੀ ਮਿਲੀ। ਇਹ ਸਮਝੌਤਾ ਬਹੁਤ ਕਾਹਲੀ ਵਿੱਚ ਕੀਤਾ ਗਿਆ ਸੀ। ਦਰਅਸਲ, ਇਸ ਸਮਝੌਤੇ ਤੋਂ ਪਹਿਲਾਂ ਸਾਰੀ ਅਕਾਲੀ ਲੀਡਰਸ਼ਿਪ...

    .
    23 Aug 2025
  • ਚੋਣ ਕਮਿਸ਼ਨ ਦੀ ਨਿਰਪੱਖਤਾ ’ਤੇ ਸਵਾਲ 18 ਅਗਸਤ ਦਾ ਸੰਪਾਦਕੀ ‘ਚੋਣ ਕਮਿਸ਼ਨ ਬਨਾਮ ਵਿਰੋਧੀ ਧਿਰ’ ਪੜ੍ਹਿਆ। ਵਿਰੋਧੀ ਧਿਰਾਂ ਨੇ ਵੋਟਰ ਸੂਚੀਆਂ ਵਿੱਚ ਵਿਸ਼ੇਸ਼ ਸੁਧਾਈ ਰਾਹੀਂ ਵੋਟਾਂ ‘ਚੋਰੀ’ ਹੋਣ ਬਾਰੇ ਗੰਭੀਰ ਦੋਸ਼ ਲਾ ਕੇ ਕੇਂਦਰੀ ਚੋਣ ਕਮਿਸ਼ਨ ਦੀ ਨਿਰਪੱਖਤਾ ਉੱਤੇ ਸਵਾਲ...

    .
    22 Aug 2025
  • Advertisement
  • ਕੁਦਰਤ ਨਾਲ ਖਿਲਵਾੜ 18 ਅਗਸਤ ਨੂੰ ਮੁਖ਼ਤਾਰ ਗਿੱਲ ਦਾ ਲੇਖ ‘ਕੁਦਰਤ ਨਾਲ ਖਿਲਵਾੜ ਦੀਆਂ ਭਿਆਨਕ ਚੁਣੌਤੀਆਂ’ ਪੜ੍ਹਿਆ। ਇਸ ਸਮੇਂ ਚੌਗਿਰਦੇ ਨੂੰ ਬਚਾਉਣ ਦੀ ਬਹੁਤ ਜ਼ਰੂਰਤ ਹੈ। ਮਨੁੱਖ ਨੂੰ ਕੁਦਰਤ ਨਾਲ ਖਿਲਵਾੜ ਬਹੁਤ ਮਹਿੰਗਾ ਪੈ ਰਿਹਾ ਹੈ। ਕਾਰਖਾਨਿਆਂ ਦੀਆਂ ਜ਼ਹਿਰੀਲੀਆਂ ਗੈਸਾਂ,...

    .
    21 Aug 2025
  • ਦੌਰ ਭਗਦੜ ਦਾ, ਭੱਜ ਰਹੇ ਅਸੀਂ ਸਾਰੇ, ਮਾੜਾ ਤਕੜਾ ਹੈ ਭੱਜ ਰਿਹਾ ਕੁੱਲ ਬੇਲੀ। ਲਾਇਆ ਗੇਅਰ ਤਾਂ ਦੱਬੀ ਹਾਂ ਰੇਸ ਜਾਂਦੇ, ਜਾਂਦਾ ਸੜਕ ਦਾ ਨਿਯਮ ਹਰ ਭੁੱਲ ਬੇਲੀ। ਜਲਦੀ ਸਾਨੂੰ ਤੇ ਛੇਤੀ ਸੀ ਅਗਲਿਆਂ ਨੂੰ, ਕਰ’ਤੇ ਦੀਵੇ ਕਈ ਛੇਤੀ ਨੇ...

    . .
    16 Aug 2025
  • ਵਧੀਆ ਜਾਣਕਾਰੀ ਐਤਵਾਰ 10 ਅਗਸਤ ਨੂੰ ਰਾਮਚੰਦਰ ਗੁਹਾ ਦਾ ਲੇਖ ‘ਗਾਂਧੀ ਦੇ ਵਾਰਿਸ ਰਾਜਮੋਹਨ ਦੀ ਉਸਤਤ ਵਿੱਚ’ ਪੜ੍ਹ ਕੇ ਮਹਾਤਮਾ ਗਾਂਧੀ ਦੇ ਪਰਿਵਾਰ ਬਾਰੇ ਜਾਣਕਾਰੀ ਮਿਲੀ। ਲੇਖਕ ਦੇ ਉਨ੍ਹਾਂ ਦੇ ਪੋਤਿਆਂ ਨਾਲ ਗੂੜ੍ਹੇ ਸਬੰਧ ਰਹੇ। ਰਾਜਮੋਹਨ ਵੱਲੋਂ ਲਿਖੀ ਗਈ ਕਿਤਾਬ...

    .
    16 Aug 2025
  • ਪੰਜਾਬ ਦੀ ਸਿਆਸਤ ਤੇ ਕੇਂਦਰ ਸਰਕਾਰ ਪ੍ਰੋ. ਜਗਰੂਪ ਸਿੰਘ ਸੇਖੋਂ ਦੇ ਅਕਾਲੀ-ਭਾਜਪਾ ਗੱਠਜੋੜ ਵਾਲੇ ਲੇਖ (5 ਅਗਸਤ) ਵਿੱਚ ਪੰਜਾਬ ਦੀ 1966 ਤੋਂ ਬਾਅਦ ਦੀ ਸਿਆਸਤ ਨਾਲ ਸਬੰਧਿਤ ਚੋਣ ਅੰਕੜੇ ਪੇਸ਼ ਕੀਤੇ ਗਏ ਹਨ। ਅਕਾਲੀ-ਭਾਜਪਾ ਗੱਠਜੋੜ ਸਮੇਤ ਪੰਜਾਬ ਦੀ ਸਿਆਸਤ ਦੇ...

    .
    08 Aug 2025
  • Advertisement
  • ਬੈਲ ਗੱਡੀਆਂ ਦੀਆਂ ਦੌੜਾਂ ਸਿਆਣਪ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਬੈਲ ਗੱਡੀਆਂ ਦੀਆਂ ਦੌੜਾਂ ਮੁੜ ਸ਼ੁਰੂ ਕਰਵਾਉਣ ਦਾ ਐਲਾਨ ਕੀਤਾ ਹੈ, ਇਹ ਕੋਈ ਸਿਆਣਪ ਵਾਲੀ ਗੱਲ ਨਹੀਂ। ਬੈਲ ਗੱਡੀਆਂ ਦੀਆਂ ਦੌੜਾਂ ਉਦੋਂ ਤਾਂ ਸਹੀ ਸਨ ਜਦੋਂ ਬਲਦਾਂ ਤੋਂ ਦੌੜਾਂ...

    .
    07 Aug 2025
  • ਜ਼ਮੀਨ ਕਿਸਾਨ ਦੀ ਜੀਵਨ ਰੇਖਾ ਐਤਵਾਰ 27 ਜੁਲਾਈ ਨੂੰ ਅਮਰਜੀਤ ਸਿੰਘ ਵੜੈਚ ਦਾ ਲੇਖ ‘ਕਿਸਾਨ ਅਤੇ ਲੈਂਡ ਪੂਲਿੰਗ ਪਾਲਿਸੀ’ ਧਿਆਨ ਨਾਲ ਪੜ੍ਹਿਆ ਕਿਉਂਕਿ ਜ਼ਮੀਨ ਥੋੜ੍ਹੀ ਹੋਵੇ ਜਾਂ ਬਹੁਤੀ, ਕਿਸਾਨ ਦੀ ਜੀਵਨ ਰੇਖਾ ਹੈ। ਪੰਜਾਬ ਦੇ ਕੁੱਲ ਪਿੰਡ 13000 ਤੋਂ ਕੁਝ...

    .
    02 Aug 2025
  • ਅੱਖਾਂ ਨਮ ਹੋ ਗਈਆਂ... 26 ਜੁਲਾਈ ਦੇ ਸਤਰੰਗ ਪੰਨੇ ’ਤੇ ਛਪਿਆ ਲੇਖ ‘ਤੁਮ ਮੁਝੇ ਯੂੰ ਭੁਲਾ ਨਾ ਪਾਓਗੇ’ ਮੁਹੰਮਦ ਰਫੀ ਨੂੰ ਸਮਰਪਿਤ ਸਚਮੁੱਚ ਹੀ ਅੱਖਾਂ ਨਮ ਕਰਨ ਵਾਲਾ ਹੈ। ਲੇਖਕ ਪਰਮਜੀਤ ਸਿੰਘ ਪਰਵਾਨਾ ਨੇ ਰਫੀ ਸਾਹਿਬ ਦੀ ਦਰਿਆਦਿਲੀ, ਉਸ ਨੂੰ...

    .
    01 Aug 2025
  • ਵਿਦਿਆਰਥੀ ਸਿਆਸਤ ਬਾਰੇ ਰਵੱਈਆ 23 ਜੁਲਾਈ ਨੂੰ ਡਾ. ਅਮਨਦੀਪ ਸਿੰਘ ਖਿਓਵਾਲੀ ਦਾ ਲੇਖ ‘ਵਿਦਿਆਰਥੀ ਸਿਆਸਤ : ਵਿਘਨ ਜਾਂ ਵਿਸਥਾਰ’ ਪੜ੍ਹ ਕੇ ਪ੍ਰਤੀਤ ਹੋਇਆ ਕਿ ਵਿਦਿਆਰਥੀਆਂ ਦੀਆਂ ਮੰਗਾਂ ਅਤੇ ਮੁਸ਼ਕਿਲਾਂ ਬਾਰੇ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਦਾ ਰਵੱਈਆ ਉਸ ਮਾਂ ਵਰਗਾ ਲੱਗਾ, ਜੋ...

    .
    31 Jul 2025
  • ਜਾਣਕਾਰੀ ਭਰਪੂਰ ਲੇਖ ਐਤਵਾਰ 20 ਜੁਲਾਈ ਦੇ ਅੰਕ ਵਿੱਚ ਚਮਨ ਲਾਲ ਦਾ ਬਟੁਕੇਸ਼ਵਰ ਦੱਤ ਬਾਰੇ ਛਪਿਆ ਲੇਖ ਇੱਕ ਅਹਿਮ ਖੋਜ ਪੱਤਰ ਹੈ ਜੋ ਉਨ੍ਹਾਂ ਦੇ ਜੀਵਨ, ਦੇਣ, ਭਗਤ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਨਾਲ ਸਬੰਧ, ਸਬੰਧਿਤ ਕਿਤਾਬਾਂ ਤੇ ਲੋਕਾਂ ਦੇ...

    .
    26 Jul 2025
  • ਸੱਜੇ ਮੋੜ ਤੋਂ ਰਿਵਰਸ ਗਿਅਰ ਕਿਵੇਂ ਲੱਗੇ? 21 ਜੁਲਾਈ ਨੂੰ ਛਪਿਆ ਜਯੋਤੀ ਮਲਹੋਤਰਾ ਦਾ ਲੇਖ ‘ਨੈਤਿਕਤਾ, ਮਰਯਾਦਾ ਤੇ ਬੋਲਣ ਦੀ ਆਜ਼ਾਦੀ’ ਬਹੁਤ ਅਹਿਮ ਤੇ ਨਾਜ਼ੁਕ ਮਸਲੇ ਦੀ ਗੱਲ ਕਰਦਾ ਹੈ ਜੋ ਭਾਰਤ ਦੇ ਸੰਵਿਧਾਨ, ਮੌਲਿਕ ਅਧਿਕਾਰਾਂ ਤੇ ਆਪਾ-ਧਾਪੀ ਵਾਲੇ ਅਜੋਕੇ...

    Letters to Editor
    25 Jul 2025
  • ਪ੍ਰੋਫੈਸਰਾਂ ਦੀ ਭਰਤੀ ਦਾ ਸੰਕਟ 23 ਜੁਲਾਈ ਦੇ ਨਜ਼ਰੀਆ ਪੰਨੇ ਉੱਤੇ ਸੁੱਚਾ ਸਿੰਘ ਖੱਟੜਾ ਨੇ ਆਪਣੇ ਲੇਖ ‘1158 ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਦਾ ਸੰਕਟ’ ਵਿੱਚ ਸੁਪਰੀਮ ਕੋਰਟ ਵੱਲੋਂ 1158 ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਦੀ ਭਰਤੀ ਰੱਦ ਕਰਨ ਕਾਰਨ ਉਪਜੇ ਸੰਕਟ ਦਾ...

    Letters to Editor
    24 Jul 2025
  • ਨਸਿ਼ਆਂ ਖਿ਼ਲਾਫ਼ ਹੋਕੇ ਵਿੱਚ ਸ਼ਾਮਿਲ ਹੋਈਏ… 15 ਜੁਲਾਈ ਦੇ ਮਿਡਲ ‘ਹੋਕਾ’ ਮੋਹਨ ਸ਼ਰਮਾ ਨੇ ਬੜੀ ਜੁਗਤ ਨਾਲ ਨਸ਼ਿਆਂ ਵਿਰੁੱਧ ਲਾਮਬੰਦੀ ਦਾ ਹੋਕਾ ਦੇ ਕੇ ਸਮਾਜ ਨੂੰ ਪ੍ਰੇਰਿਆ ਹੈ। ਜੇ ਸੱਚੇ-ਸੁੱਚੇ ਨਿਰਸਵਾਰਥ ਲੋਕ ਇੱਕਜੁਟ ਅਤੇ ਇੱਕਮਤ ਹੋ ਜਾਣ ਤਾਂ ਬੁਰਾਈਆਂ ਨੂੰ...

    .
    18 Jul 2025
  • ਗਰੀਬੀ ਘਟਣ ਦੇ ਦਾਅਵਿਆਂ ਦੀ ਹਕੀਕਤ 4 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਡਾ. ਹਜ਼ਾਰਾ ਸਿੰਘ ਚੀਮਾ ਦੀ ਲਿਖਤ ‘ਗਰੀਬੀ ਮਾਪਣ ਦੇ ਗਜ਼ ਤੇ ਗੱਪਾਂ’ ਪੜਿ੍ਹਆ। ਉਨ੍ਹਾਂ ਨੇ ਹਟਵਾਣੀਏ ਦੀ 10 ਸੇਰੀ ਲੱਤ ਨਾਲ ਜਿਣਸ ਤੋਲਣ ਵਾਲੇ ਦਾ ਜ਼ਿਕਰ ਕਰਦਿਆਂ ਤੱਥਾਂ...

    .
    04 Jul 2025
  • ਐਮਰਜੈਂਸੀ ਬਨਾਮ ਅਣਐਲਾਨੀ ਐਮਰਜੈਂਸੀ 25 ਜੂਨ ਨੂੰ ਨਜ਼ਰੀਆ ਪੰਨੇ ਉੱਤੇ ਐਮਰਜੈਂਸੀ ਬਾਰੇ ਚਮਨ ਲਾਲ, ਅਮਰਜੀਤ ਸਿੰਘ ਵੜੈਚ ਅਤੇ ਡਾ. ਗੁਰਦਰਸ਼ਨ ਸਿੰਘ ਜੰਮੂ ਦੇ ਲੇਖ ਛਪੇ ਹਨ। ਜਿੱਥੇ ਪਹਿਲੇ ਦੋਵੇਂ ਲੇਖਕਾਂ ਨੇ ਐਮਰਜੈਂਸੀ ਵਾਲੇ ਸਮੇਂ ਦੀ ਹੀ ਗੱਲ ਕੀਤੀ ਹੈ, ਉੱਥੇ...

    .
    03 Jul 2025
  • ਜਾਣਕਾਰੀ ਭਰਪੂਰ ਲੇਖ ਐਤਵਾਰ 22 ਜੂਨ ਦੇ ‘ਪੰਜਾਬੀ ਟ੍ਰਿਬਿਊਨ’ ਵਿੱਚ ਡਾ. ਮੇਘਾ ਸਿੰਘ ਨੇ ਅਖ਼ਬਾਰ ਦੇ ਸਾਬਕਾ ਸੰਪਾਦਕ ਹਰਭਜਨ ਹਲਵਾਰਵੀ ਦੇ ਬੌਧਿਕ ਪੱਖਾਂ ਦਾ ਪਸਾਰ ਕਰਦੀ ਪੁਸਤਕ ਦੀ ਚਰਚਾ ਕੀਤੀ ਹੈ। ਹਰਭਜਨ ਹਲਵਾਰਵੀ ਨੇ ਲੰਮਾ ਸਮਾਂ ਪੰਜਾਬੀ ਟ੍ਰਿਬਿਊਨ ਵਿੱਚ ਰਹਿੰਦਿਆਂ...

    .
    28 Jun 2025
  • ਮੁਫ਼ਤ ਬਿਜਲੀ ਦੇ ਮਾਮਲੇ 26 ਜੂਨ ਦੇ ਅੰਕ ਵਿੱਚ ਦਰਸ਼ਨ ਸਿੰਘ ਭੁੱਲਰ ਨੇ ਆਪਣੇ ਲੇਖ ਵਿੱਚ ‘ਬਿਜਲੀ ਦੀ ਵਰਤੋਂ ਤੇ ਦੁਰਵਰਤੋਂ’ ਵਿੱਚ ਪੰਜਾਬ ਅੰਦਰ ਬਿਜਲੀ ਦੀ ਖ਼ਪਤ, ਚੋਰੀ ਅਤੇ ਦੁਰਵਰਤੋਂ ਬਾਰੇ ਅੰਕੜਿਆਂ ਸਮੇਤ ਰੋਸ਼ਨੀ ਪਾਈ ਹੈ। ਜਦੋਂ ਵੀ ਕੋਈ ਚੀਜ਼...

    .
    27 Jun 2025
  • ਅਧਿਆਪਕ ਅਤੇ ਰੋਸ਼ਨੀ 24 ਜੂਨ ਨੂੰ ਨਜ਼ਰੀਆ ਪੰਨੇ ਉੱਤੇ ਜਸ਼ਨਪ੍ਰੀਤ ਦਾ ਲੇਖ ‘ਸਲਾਮ’ ਪੜ੍ਹਿਆ। 17 ਸਾਲ ਦੀ ਉਮਰ ’ਚ ਉਹਨੂੰ ਕੈਂਸਰ ਦੀ ਬਿਮਾਰੀ ਨੇ ਘੇਰ ਲਿਆ। ਸਿਰ ’ਤੇ ਪਿਤਾ ਦਾ ਸਾਇਆ ਨਹੀ। ਘਰ ਦੀ ਗ਼ਰੀਬੀ ਕਾਰਨ ਮਾਂ ਪੁੱਤਰ ਦੇ ਇਲਾਜ...

    .
    26 Jun 2025
  • ਕੁਦਰਤ ਨਾਲ ਆਢਾ 12 ਜੂਨ ਦੀ ਸੰਪਾਦਕੀ ‘ਹਾਏ ਗਰਮੀ ਤੌਬਾ ਏਸੀ’ ਮਨੁੱਖ ਦੁਆਰਾ ਬਨਾਵਟੀ ਸੁੱਖ-ਸਹੂਲਤਾਂ ਦੀ ਸਿਰਜਣਾ ਹਿਤ ਕੁਦਰਤ ਨਾਲ ਲਗਾਏ ਆਢੇ ’ਤੇ ਕਰਾਰੀ ਚੋਟ ਕਰਦਾ ਹੈ। ਸ਼ਹਿਰੀਕਰਨ ਵਿੱਚ ਵਾਧਾ, ਆਵਾਜਾਈ ਸਾਧਨਾਂ ਦੀ ਬਹੁਤਾਤ, ਲਗਾਤਾਰ ਤੇ ਅੰਨ੍ਹੇਵਾਹ ਹੋ ਰਹੀ ਰੁੱਖਾਂ...

    Tribune News Service
    19 Jun 2025
  • ਜਵਾਬ ਮੰਗਦੇ ਸਵਾਲ ਐਤਵਾਰ ਪਹਿਲੀ ਜੂਨ ਦੇ ‘ਦਸਤਕ’ ਅੰਕ ਵਿੱਚ ਪ੍ਰਦੀਪ ਮੈਗਜ਼ੀਨ ਦੇ ਲੇਖ ‘ਕ੍ਰਿਕਟ, ਪੈਸਾ ਤੇ ਮੈਚ ਫਿਕਸਿੰਗ’ ਵਿੱਚ ਤਕਰੀਬਨ 25 ਸਾਲ ਪਹਿਲਾਂ ਕ੍ਰਿਕਟ ਦੀ ਦੁਨੀਆ ਵਿੱਚ ਆਏ ਇਸ ਤੂਫ਼ਾਨ ਦਾ ਜ਼ਿਕਰ ਕੀਤਾ ਗਿਆ ਹੈ। ਮੇਰੇ ਸਮੇਤ ਉਸ ਸਮੇਂ...

    Tribune News Service
    14 Jun 2025
  • ਬੇਹਿਸਾਬਾ ਸ਼ਹਿਰੀਕਰਨ 13 ਜੂਨ ਨੂੰ ਜੀਕੇ ਸਿੰਘ ਦਾ ਲੇਖ ‘ਬੇਹਿਸਾਬਾ ਸ਼ਹਿਰੀਕਰਨ ਪਰ ਕਿਸ ਕੰਮ’ ਪੰਜਾਬ ਵਿੱਚ ਪਿਛਲੇ ਕੁਝ ਦਹਾਕਿਆਂ ਤੋਂ ਵਿਕਾਸ ਦੇ ਨਾਂ ’ਤੇ ਚੱਲ ਰਹੇ ਵਰਤਾਰੇ ਤੋਂ ਪੈਦਾ ਹੋਏ ਹਾਲਾਤ ’ਤੇ ਚਾਨਣ ਪਾਉਂਦਾ ਹੈ। ਜੇ ਦਹਾਕਿਆਂ ਤੋਂ ਸ਼ਹਿਰੀਕਰਨ ਦੇ...

    Tribune News Service
    13 Jun 2025
  • ਗ਼ਰੀਬੀ ਤੇ ਨਾ-ਬਰਾਬਰੀ 9 ਜੂਨ ਦੇ ਸੰਪਾਦਕੀ ‘ਗ਼ਰੀਬੀ ਤੇ ਨਾ-ਬਰਾਬਰੀ’ ਅਨੁਸਾਰ, ਵਿਸ਼ਵ ਬੈਂਕ ਦੀ ਤਾਜ਼ਾ ਰਿਪੋਰਟ ਭਾਰਤ ਵਿੱਚ ਅਤਿ ਦੀ ਗ਼ਰੀਬੀ ਘਟਾਉਣ ’ਚ ਹੋਏ ਕਾਰਜ ਦੀ ਪ੍ਰਭਾਵਸ਼ਾਲੀ ਤਸਵੀਰ ਪੇਸ਼ ਕਰਦੀ ਹੈ। ਇਸ ਅਨੁਸਾਰ ਸਿਰਫ਼ ਇੱਕ ਦਹਾਕੇ ’ਚ 27 ਕਰੋੜ ਲੋਕਾਂ...

    Tribune News Service
    12 Jun 2025
  • ਕੁਦਰਤ ਨਜ਼ਰਅੰਦਾਜ਼ 5 ਜੂਨ ਨੂੰ ਸ਼ਿਆਮ ਸੁੰਦਰ ਦੀਪਤੀ ਦਾ ‘ਸਾਡੇ ਕੋਲ ਇੱਕ ਹੀ ਧਰਤੀ ਹੈ…।’ ਪੜ੍ਹਿਆ। ਬਿਨਾਂ ਸ਼ੱਕ ਧਰਤੀ ਮਨੁੱਖ ਦਾ ਘਰ ਹੈ। ਮਨੁੱਖ ਦੇ ਨਾਲ-ਨਾਲ ਇੱਥੇ ਹੋਰ ਵੀ ਵੰਨ-ਸਵੰਨਾ ਪ੍ਰਾਣੀ ਮੰਡਲ ਵੱਸਦਾ ਹੈ। ਬਨਸਪਤੀ ਵੀ ਇਸ ਜੀਵ ਮੰਡਲ ਦਾ...

    .
    06 Jun 2025
  • ਸੁੰਗੜਦੀ ਅਕਾਦਮਿਕ ਆਜ਼ਾਦੀ 4 ਜੂਨ ਦੇ ਨਜ਼ਰੀਆ ਪੰਨੇ ’ਤੇ ਅਵਿਜੀਤ ਪਾਠਕ ਨੇ ਆਪਣੇ ਲੇਖ ‘ਖ਼ੌਫ ਦੇ ਮਾਹੌਲ ’ਚ ਸੁੰਗੜਦੀ ਅਕਾਦਮਿਕ ਆਜ਼ਾਦੀ’ ਵਿੱਚ ਅਕਾਦਮਿਕ ਆਜ਼ਾਦੀ ਦੀ ਲੋੜ ਬਾਰੇ ਸੰਤੁਲਿਤ ਵਿਚਾਰ ਪੇਸ਼ ਕੀਤੇ ਹਨ। ਪਿਛਲੇ 10-11 ਸਾਲਾਂ ਵਿੱਚ ਜਿਸ ਤਰ੍ਹਾਂ ਆਨੇ-ਬਹਾਨੇ, ਬੋਲਣ...

    .
    05 Jun 2025
  • ਸਾਂਝ ਦੇ ਸੁਨੇਹੇ ਨਜ਼ਰੀਆ ਪੰਨੇ ’ਤੇ ਲੇਖ ‘ਧਰਤੀ ਉੱਤੇ ਲੜਾਈ ਨਹੀਂ, ਸਾਂਝ ਪਾਓ’ (16 ਮਈ) ਵਿੱਚ ਮਦਨਦੀਪ ਸਿੰਘ ਦੇ ਵਿਚਾਰ ਪੜ੍ਹੇ ਤਾਂ ਦਿਮਾਗ ਦੇ ਕੈਨਵਸ ’ਤੇ ਮੁਲਕ ਦੇ ਵਰਤਮਾਨ ਅਤੇ ਪੰਜਾਬ ਦੇ ਤਿੰਨ ਦਹਾਕੇ ਪਹਿਲਾਂ ਦੇ ਹਾਲਾਤ ਆ ਗਏ। ਪੇਕੇ-ਸਹੁਰੇ...

    .
    30 May 2025
  • ਪਾਕਿਸਤਾਨ ਨੂੰ ਸਮਝਣਾ ਜ਼ਰੂਰੀ 27 ਮਈ ਦੇ ਅੰਕ ਵਿੱਚ ਲੈਫ. ਜਨਰਲ ਕੇ ਜੇ ਸਿੰਘ (ਸੇਵਾਮੁਕਤ) ਦਾ ਲੇਖ ‘ਪਾਕਿ ਨੂੰ ਗ਼ੈਰ-ਪ੍ਰਸੰਗਕ ਕਰਨ ਲਈ ਸਮਝਣ ਦੀ ਲੋੜ’ ਕਈ ਪੱਖਾਂ ਤੋਂ ਸਿਧਾਂਤਕ ਸੇਧ ਦੇ ਰਿਹਾ ਹੈ। ਲੇਖਕ ਨੇ ਜਿਹੜੇ ਤਿੰਨ ਨੁਕਤੇ ਦੱਸੇ ਹਨ-...

    .
    29 May 2025
  • ਆਵਾਜ਼ ਦੇ ਕਹਾਂ ਹੈ! ਕਰਨਲ ਸੋਫੀਆ ਕੁਰੈਸ਼ੀ ਦੇ ਮਾਮਲੇ ’ਚ ਮੁਲਕ ਦੇ ਸਿਰਮੌਰ ਅਹੁਦਿਆਂ ’ਤੇ ਬੈਠੇ ਜਾਂ ਅਹੁਦੇਦਾਰਾਂ ਤੱਕ ਪਹੁੰਚ ਰੱਖਦੇ ਸਿਆਸੀ ਨੇਤਾਵਾਂ ਦੀ ਭਾਸ਼ਾ ਅਤੇ ਭੱਦੀ ਸਰੀਰਕ ਭਾਸ਼ਾ ਨੇ ਦੇਸ਼ ਭਰ ਦੀਆਂ ਰਾਜਨੀਤਕ, ਨਿਆਂਇਕ, ਸਮਾਜਿਕ, ਤਰਕਸ਼ੀਲ, ਵਿਗਿਆਨਕ, ਜਮਹੂਰੀ, ਗਹਿਰ...

    .
    24 May 2025
Advertisement