ਡੋਡਾ ਪੋਸਤ ਸਣੇ ਨੌਜਵਾਨ ਕਾਬੂ
ਪੱਤਰ ਪ੍ਰੇਰਕ ਰਤੀਆ, 21 ਜੂਨ ਪੁਲੀਸ ਕਪਤਾਨ ਸਿਧਾਂਤ ਜੈਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਚਲਾਈ ਜਾ ਰਹੀ ਨਸ਼ਾ ਮੁਕਤ ਮੁਹਿੰਮ ਤਹਿਤ ਰਤੀਆ ਪੁਲੀਸ ਨੇ ਡੋਡਾ ਪੋਸਤ ਨਾਲ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਇਕਬਾਲ ਸਿੰਘ ਵਾਸੀ ਪਿੰਡ ਪਿਲਛੀਆਂ...
Advertisement
ਪੱਤਰ ਪ੍ਰੇਰਕ
ਰਤੀਆ, 21 ਜੂਨ
Advertisement
ਪੁਲੀਸ ਕਪਤਾਨ ਸਿਧਾਂਤ ਜੈਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਚਲਾਈ ਜਾ ਰਹੀ ਨਸ਼ਾ ਮੁਕਤ ਮੁਹਿੰਮ ਤਹਿਤ ਰਤੀਆ ਪੁਲੀਸ ਨੇ ਡੋਡਾ ਪੋਸਤ ਨਾਲ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਇਕਬਾਲ ਸਿੰਘ ਵਾਸੀ ਪਿੰਡ ਪਿਲਛੀਆਂ ਵਜੋਂ ਹੋਈ ਹੈ। ਸਦਰ ਥਾਣਾ ਦੇ ਇੰਚਾਰਜ ਰਾਜਬੀਰ ਸਿੰਘ ਨੇ ਦੱਸਿਆ ਕਿ ਪੁਲੀਸ ਟੀਮ ਪੀਐੱਸਆਈ ਪੁਨੀਤ ਕੁਮਾਰ ਦੀ ਅਗਵਾਈ ਹੇਠ ਗਸ਼ਤ ’ਤੇ ਸੀ। ਜਦੋਂ ਟੀਮ ਪਿੰਡ ਪਿਲਛੀਆਂ ਵਿਚ ਮਹਿਮਦਕੀ ਰੋਡ ਕੋਲ ਪਹੁੰਚੀ ਤਾਂ ਇਕ ਨੌਜਵਾਨ ਮਹਿਮਦਕੀ ਵਲੋਂ ਪੈਦਲ ਆਉਂਦਾ ਦਿਖਾਈ ਦਿੱਤਾ। ਪੁਲੀਸ ਨੂੰ ਦੇਖ ਕੇ ਉਹ ਪਿੱਛੇ ਮੁੜਨ ਲੱਗਿਆ। ਸ਼ੱਕ ਦੇ ਅਧਾਰ ’ਤੇ ਪੁਲੀਸ ਨੇ ਉਸ ਨੂੰ ਕਾਬੂ ਕੀਤਾ। ਤਲਾਸ਼ੀ ਲੈਣ ’ਤੇ ਉਸ ਕੋਲੋਂ 2 ਕਿੱਲੋ 100 ਗ੍ਰਾਮ ਡੋਡਾ ਪੋਸਤ ਬਰਾਮਦ ਹੋਇਆ। ਇਸ ’ਤੇ ਪੁਲੀਸ ਨੇ ਮੁਲਜ਼ਮ ਨੂੰ ਮੌਕੇ ’ਤੇ ਹੀ ਗ੍ਰਿਫਤਾਰ ਕਰਕੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਇਸ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Advertisement
×