ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਜੂਨ
ਗਰਮੀ ਦੇ ਮੌਸਮ ਵਿੱਚ ਯਮੁਨਾ ’ਚ ਪਾਣੀ ਰਿਕਾਰਡ ਹੇਠਲੇ ਪੱਧਰ ’ਤੇ ਪਹੁੰਚਣ ਨਾਲ ਦਿੱਲੀ ਵਿੱਚ ਪਾਣੀ ਦਾ ਸੰਕਟ ਹੋਰ ਡੂੰਘਾ ਹੋ ਗਿਆ ਹੈ। ਇਸ ਚਿੰਤਾਜਨਕ ਗਿਰਾਵਟ ਕਾਰਨ ਦੋ ਪ੍ਰਮੁੱਖ ਟਰੀਟਮੈਂਟ ਪਲਾਂਟਾਂ ਚੰਦਰਵਾਲ ਅਤੇ ਵਜ਼ੀਰਾਬਾਦ ਵਿੱਚ ਪਾਣੀ ਦੇ ਉਤਪਾਦਨ ਵਿੱਚ 25-30 ਫ਼ੀਸਦ ਦੀ ਕਮੀ ਆਈ ਹੈ ਜਿਸ ਕਾਰਨ ਰੋਜ਼ਾਨਾ ਸਪਲਾਈ 100-150 ਐੱਮਜੀਡੀ ਘੱਟ ਗਈ ਹੈ। ਇਸ ਕਮੀ ਦਾ ਪ੍ਰਭਾਵ ਦਿੱਲੀ ਦੇ ਮੁੱਖ ਹਿੱਸਿਆਂ ਵਿੱਚ ਮਹਿਸੂਸ ਕੀਤਾ ਜਾ ਰਿਹਾ ਹੈ, ਜਿਸ ਵਿੱਚ ਕੇਂਦਰੀ ਅਤੇ ਦੱਖਣੀ ਦਿੱਲੀ ਸ਼ਾਮਲ ਹੈ ਕਿਉਂਕਿ ਵਜ਼ੀਰਾਬਾਦ ’ਚ ਯਮੁਨਾ ਨਦੀ ਦਾ ਪਾਣੀ ਦਾ ਪੱਧਰ 668.7 ਫੁੱਟ ਦੇ ਰਿਕਾਰਡ ਹੇਠਲੇ ਪੱਧਰ ’ਤੇ ਆ ਗਿਆ ਹੈ। ਜੋ ਕਿ ਆਮ 674 ਫੁੱਟ ਦੇ ਨਿਸ਼ਾਨ ਤੋਂ ਕਾਫ਼ੀ ਹੇਠਾਂ ਹੈ। ਦੋ ਵੱਡੇ ਟ੍ਰੀਟਮੈਂਟ ਪਲਾਂਟ ਚੰਦਰਵਾਲ ਅਤੇ ਵਜ਼ੀਰਾਬਾਦ ’ਤੇ ਪਾਣੀ ਦੇ ਉਤਪਾਦਨ ਵਿੱਚ 25-30 ਫ਼ੀਸਦ ਦੀ ਕਮੀ ਆਈ ਹੈ, ਜਿਸ ਕਾਰਨ ਰੋਜ਼ਾਨਾ ਸਪਲਾਈ ਵਿੱਚ 100-150 ਐਮਜੀਡੀ ਦੀ ਗਿਰਾਵਟ ਆਈ ਹੈ। ਆਈਟੀਓ, ਡਿਫੈਂਸ ਕਲੋਨੀ, ਗ੍ਰੇਟਰ ਕੈਲਾਸ਼, ਸਿਵਲ ਲਾਈਨਜ਼, ਆਈਐੱਸਬੀਟੀ, ਸ਼ਾਲੀਮਾਰ ਬਾਗ, ਸਾਊਥ ਐਕਸਟੈਂਸ਼ਨ, ਮਾਡਲ ਟਾਊਨ ਅਤੇ ਜਹਾਂਗੀਰਪੁਰੀ ਵਰਗੇ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਹੋਰ ਡਿੱਗਣ ਦੀ ਸੰਭਾਵਨਾ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਪਾਣੀ ਦੀ ਸਮਝਦਾਰੀ ਨਾਲ ਵਰਤੋਂ ਕਰਨ ਦੀ ਅਪੀਲ ਕੀਤੀ ਹੈ। ਦਿੱਲੀ ਸਰਕਾਰ ਨੇ ਸਾਲ ਦੇ ਅੰਤ ਤੱਕ 27 ਪੁਨਰ ਵਿਕਾਸ ਖੇਤਰਾਂ ਵਿੱਚ ਕਾਮਨ ਐਫਲੂਐਂਟ ਟ੍ਰੀਟਮੈਂਟ ਪਲਾਂਟ ਸਥਾਪਤ ਕਰਨ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ। ਇਹ ਸਮੇਂਪੁਰ ਬਾਦਲੀ, ਦਿਲਸ਼ਾਦ ਗਾਰਡਨ, ਅਤੇ ਆਨੰਦ ਪ੍ਰਭਾਤ ਵਰਗੇ ਉਦਯੋਗਿਕ ਖੇਤਰਾਂ ਨੂੰ ਪਾਣੀ ਦੇਣਗੇ।