ਨਿਵੇਸ਼ ਦਾ ਲਾਲਚ ਦੇ ਕੇ ਸਾਢੇ ਛੇ ਲੱਖ ਠੱਗੇ
ਫਰੀਦਾਬਾਦ (ਪੱਤਰ ਪ੍ਰੇਰਕ): ਇੱਥੇ ਕ੍ਰਿਸ਼ਨਾ ਕਲੋਨੀ ਵਾਸੀ ਨੇ ਸਾਈਬਰ ਥਾਣਾ ਬੱਲਭਗੜ੍ਹ ਵਿੱਚ ਸ਼ਿਕਾਇਤ ਦਰਜ ਕਰਵਾਈ। ਉਸ ਨੇ ਦੋਸ਼ ਲਗਾਇਆ ਕਿ ਉਸ ਨੂੰ ਧੋਖੇਬਾਜ਼ਾਂ ਵੱਲੋਂ ਟੈਲੀਗ੍ਰਾਮ ਗਰੁੱਪ ਵਿੱਚ ਜੋੜਿਆ ਗਿਆ ਸੀ। ਇਸ ਵਿੱਚ ਸ਼ੇਅਰ ਬਾਜ਼ਾਰ ਨਾਲ ਸਬੰਧਤ ਜਾਣਕਾਰੀ ਸਾਂਝੀ ਕੀਤੀ ਗਈ।...
Advertisement
ਫਰੀਦਾਬਾਦ (ਪੱਤਰ ਪ੍ਰੇਰਕ): ਇੱਥੇ ਕ੍ਰਿਸ਼ਨਾ ਕਲੋਨੀ ਵਾਸੀ ਨੇ ਸਾਈਬਰ ਥਾਣਾ ਬੱਲਭਗੜ੍ਹ ਵਿੱਚ ਸ਼ਿਕਾਇਤ ਦਰਜ ਕਰਵਾਈ। ਉਸ ਨੇ ਦੋਸ਼ ਲਗਾਇਆ ਕਿ ਉਸ ਨੂੰ ਧੋਖੇਬਾਜ਼ਾਂ ਵੱਲੋਂ ਟੈਲੀਗ੍ਰਾਮ ਗਰੁੱਪ ਵਿੱਚ ਜੋੜਿਆ ਗਿਆ ਸੀ। ਇਸ ਵਿੱਚ ਸ਼ੇਅਰ ਬਾਜ਼ਾਰ ਨਾਲ ਸਬੰਧਤ ਜਾਣਕਾਰੀ ਸਾਂਝੀ ਕੀਤੀ ਗਈ। ਮੁਲਜ਼ਮਾਂ ਨੇ ਉਸ ਨੂੰ ਗਰੁੱਪ ਵਿੱਚ ਨਿਵੇਸ਼ ਕਰਕੇ 500 ਫ਼ੀਸਦ ਲਾਭ ਕਮਾਉਣ ਲਈ ਕਿਹਾ। ਸ਼ਿਕਾਇਤਕਰਤਾ ਨੇ ਤਿੰਨ ਲੈਣ-ਦੇਣ ਰਾਹੀਂ ਨਿਵੇਸ਼ ਲਈ ਕੁੱਲ 6,60,000 ਰੁਪਏ ਭੇਜੇ। ਜਦੋਂ ਕੁਝ ਸਮੇਂ ਬਾਅਦ ਸ਼ਿਕਾਇਤਕਰਤਾ ਨੇ ਪੈਸੇ ਕਢਵਾਉਣ ਲਈ ਕਿਹਾ ਤਾਂ ਉਸ ਨੂੰ ਬਲਾਕ ਕਰ ਦਿੱਤਾ। ਪੁਲੀਸ ਨੇ ਇਸ ਸਬੰਧੀ ਭੂਰ ਸਿੰਘ ਵਾਸੀ ਪਿੰਡ ਬੈਰਾਡਾ ਬਿਰਦਾ, ਜ਼ਿਲ੍ਹਾ ਸਵਾਈ ਮਾਧੋਪੁਰ, ਰਾਜਸਥਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁੱਛ-ਪੜਤਾਲ ਦੌਰਾਨ ਇਹ ਖੁਲਾਸਾ ਹੋਇਆ ਕਿ ਭੂਰ ਸਿੰਘ ਦੇ ਖਾਤੇ ਰਾਹੀਂ 3,60,000 ਰੁਪਏ ਦੀ ਧੋਖਾਧੜੀ ਹੋਈ ਸੀ। ਉਸ ਨੂੰ ਅਦਾਲਤ ਨੇ ਜੇਲ੍ਹ ਭੇਜ ਦਿੱਤਾ ਹੈ।
Advertisement
Advertisement
×