ਕਾਂਵੜ ਲੈਣ ਗਏ ਖਿਡਾਰੀ ਦੀ ਗੰਗਾ ’ਚ ਡੁੱਬਣ ਕਾਰਨ ਮੌਤ
ਇੱਥੇ ਬਰਵਾਲਾ ਨੇੜਲੇ ਪਿੰਡ ਬਤੌੜ ਤੋਂ ਕਾਂਵੜ ਲੈਣ ਲਈ ਹਰਿਦੁਆਰ ਗਏ ਨੌਜਵਾਨ ਦੀ ਗੰਗਾ ਨਦੀ ਵਿੱਚ ਨਹਾਉਂਦੇ ਸਮੇਂ ਡੁੱਬਣ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਵਰਿੰਦਰ (26) ਪਾਵਰ ਲਿਫਟਿੰਗ ਦਾ ਵਧੀਆ ਖਿਡਾਰੀ ਸੀ। ਵਰਿੰਦਰ ਉਰਫ਼...
Advertisement
ਇੱਥੇ ਬਰਵਾਲਾ ਨੇੜਲੇ ਪਿੰਡ ਬਤੌੜ ਤੋਂ ਕਾਂਵੜ ਲੈਣ ਲਈ ਹਰਿਦੁਆਰ ਗਏ ਨੌਜਵਾਨ ਦੀ ਗੰਗਾ ਨਦੀ ਵਿੱਚ ਨਹਾਉਂਦੇ ਸਮੇਂ ਡੁੱਬਣ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਵਰਿੰਦਰ (26) ਪਾਵਰ ਲਿਫਟਿੰਗ ਦਾ ਵਧੀਆ ਖਿਡਾਰੀ ਸੀ। ਵਰਿੰਦਰ ਉਰਫ਼ ਵੀਰੂ ਪਿੰਡ ਦੇ ਨੌਜਵਾਨਾਂ ਨਾਲ ਕਾਂਵੜ ਲੈਣ ਲਈ ਹਰਿਦੁਆਰ ਗਿਆ ਸੀ। ਗੰਗਾ ਵਿੱਚ ਨਹਾਉਂਦੇ ਸਮੇਂ ਉਹ ਡੁੱਬ ਗਿਆ। ਉਸ ਦੇ ਸਾਥੀਆਂ ਤੇ ਉੱਥੇ ਮੌਜੂਦ ਗੋਤਾਖੋਰਾਂ ਨੇ ਵਰਿੰਦਰ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਉਹ ਉਸ ਨੂੰ ਬਚਾਅ ਨਹੀਂ ਸਕੇ।
Advertisement
Advertisement
×