ਮੀਟਰ ਪੁੱਟਣ ’ਤੇ ਵਿੱਜ ਵੱਲੋਂ ਬਿਜਲੀ ਵਿਭਾਗ ਦੇ ਐੱਸਈ ਨੂੰ ਫਟਕਾਰ
ਪੱਤਰ ਪ੍ਰੇਰਕ ਅੰਬਾਲਾ, 13 ਜੁਲਾਈ ਊਰਜਾ, ਟਰਾਂਸਪੋਰਟ ਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਬਰਫ਼ਖਾਨਾ ਜ਼ਮੀਨ ’ਤੇ 85 ਸਾਲਾਂ ਤੋਂ ਰਹਿ ਰਹੇ ਪਰਿਵਾਰਾਂ ਦਾ ਬਿਜਲੀ ਮੀਟਰ ਬਿਨਾਂ ਕਾਰਨ ਦੱਸੇ ਪੁੱਟਣ ’ਤੇ ਬਿਜਲੀ ਵਿਭਾਗ ਦੇ ਐੱਸਈ ਨੂੰ ਸਖਤ ਫਟਕਾਰ ਲਾਈ। ਉਨ੍ਹਾਂ ਪੁੱਛਿਆ...
Advertisement
ਪੱਤਰ ਪ੍ਰੇਰਕ
ਅੰਬਾਲਾ, 13 ਜੁਲਾਈ
Advertisement
ਊਰਜਾ, ਟਰਾਂਸਪੋਰਟ ਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਬਰਫ਼ਖਾਨਾ ਜ਼ਮੀਨ ’ਤੇ 85 ਸਾਲਾਂ ਤੋਂ ਰਹਿ ਰਹੇ ਪਰਿਵਾਰਾਂ ਦਾ ਬਿਜਲੀ ਮੀਟਰ ਬਿਨਾਂ ਕਾਰਨ ਦੱਸੇ ਪੁੱਟਣ ’ਤੇ ਬਿਜਲੀ ਵਿਭਾਗ ਦੇ ਐੱਸਈ ਨੂੰ ਸਖਤ ਫਟਕਾਰ ਲਾਈ। ਉਨ੍ਹਾਂ ਪੁੱਛਿਆ ਕਿ ਸਾਲਾਂ ਤੋਂ ਲੱਗਿਆ ਮੀਟਰ ਕਿਵੇਂ ਪੁੱਟਿਆ ਗਿਆ। ਮੰਤਰੀ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੰਦਿਆਂ ਜ਼ਿੰਮੇਵਾਰ ਅਧਿਕਾਰੀ ਖ਼ਿਲਾਫ਼ ਕਾਰਵਾਈ ਦੀ ਹਦਾਇਤ ਕੀਤੀ। ਬਾਜੀਗਰ ਮੁਹੱਲਾ ਵਾਸੀਆਂ ਨੇ ਟਰਾਂਸਫਾਰਮਰ ਦੀ ਸਮਰੱਥਾ ਵਧਾਉਣ ਦੀ ਮੰਗ ਕੀਤੀ, ਜਿਸ ’ਤੇ ਵਿੱਜ ਨੇ ਹੁਕਮ ਜਾਰੀ ਕੀਤੇ। ਵਿੱਜ ਨੇ ਅੰਬਾਲਾ ਦੀ ਹੈਂਡਬਾਲ ਖਿਡਾਰਣ ਤਾਨੀਆ ਨੂੰ ਨੈਸ਼ਨਲ ਮੁਕਾਬਲੇ ’ਚ ਚਾਂਦੀ ਦਾ ਤਗ਼ਮਾ ਜਿੱਤਣ ’ਤੇ 11 ਹਜ਼ਾਰ ਰੁਪਏ ਇਨਾਮ ਦਿੱਤਾ। ਉਨ੍ਹਾਂ ਕਈ ਲੋਕਾਂ ਦੀਆਂ ਸਮੱਸਿਆਵਾਂ ਸੁਣਦਿਆਂ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਆਦੇਸ਼ ਦਿੱਤੇ।
Advertisement
×