ਜਬਰ-ਜਨਾਹ ਅਤੇ ਅਸ਼ਲੀਲ ਵੀਡੀਓ ਵਾਇਰਲ ਕਰਨ ਦੇ ਦੋਸ਼ ਹੇਠ ਕੇਸ ਦਰਜ
ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 1 ਮਈ
ਇਲਾਕੇ ਦੇ ਇਕ ਪਿੰਡ ਦੀ ਲੜਕੀ ਨਾਲ ਵਿਆਹ ਦਾ ਝਾਂਸਾ ਦੇ ਕੇ ਜਬਰ-ਜਨਾਹ ਤੇ ਅਸ਼ਲੀਲ ਵੀਡੀਓ ਇੰਟਰਨੈੱਟ ’ਤੇ ਵਾਇਰਲ ਕਰਨ ਦੇ ਦੋਸ਼ ਹੇਠ ਪੁਲੀਸ ਨੇ ਸਰਦੂਲਗੜ੍ਹ (ਪੰਜਾਬ) ਦੇ ਨੌਜਵਾਨ ਸੰਦੀਪ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੀੜਤਾ ਦੀ ਸ਼ਿਕਾਇਤ ’ਤੇ ਜਬਰ ਜਨਾਹ ਤੇ ਹੋਰ ਧਾਰਾਵਾਂ ਤਹਿਤ ਕੇਸ ਕਰਕੇ ਪੁਲੀਸ ਨੇ ਮਾਮਲੇ ਦੀ ਜਾਂਚ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਪੀੜਤ ਲੜਕੀ ਨੇ ਸ਼ਿਕਾਇਤ ’ਚ ਦੋਸ਼ ਲਾਇਆ ਕਿ ਇਸ ਸਾਲ 2 ਜਨਵਰੀ ਨੂੰ ਉਨ੍ਹਾਂ ਦੀ ਜਾਣਕਾਰ ਲੜਕੀ ਦਾ ਵਿਆਹ ’ਚ ਉਸ ਦੀ ਸਰਦੂਲਗੜ੍ਹ ਦਾ ਸੰਦੀਪ ਨਾਲ ਜਾਣ-ਪਛਾਣ ਹੋ ਗਈ। ਇਸ ਮਗਰੋਂ ਉਨ੍ਹਾਂ ਦੀ ਫੋਨ ’ਤੇ ਗੱਲਬਾਤ ਹੋਣ ਲੱਗ ਪਈ ਤੇ ਉਸ ਨੇ ਵਿਆਹ ਦੀ ਗੱਲ ਕੀਤੀ। ਉਕਤ ਲੜਕੀ ਨੇ ਦੋਸ਼ ਲਾਇਆ ਕਿ ਸੰਦੀਪ 9 ਫਰਵਰੀ ਨੂੰ ਉਸ ਦੇ ਘਰ ਆਇਆ ਤੇ ਉਸ ਨੂੰ ਸਰਦੂਲਗੜ੍ਹ ਦੇ ਇਕ ਕੈਫੇ ’ਚ ਲਿਜਾ ਕੇ ਉਸ ਨਾਲ ਜਬਰ ਜਨਾਹ ਕੀਤਾ ਅਤੇ ਅਸ਼ਲੀਲ ਵੀਡੀਓ ਬਣਾ ਲਈ। ਜਦੋਂ ਉਸ ਨੂੰ ਵੀਡੀਓ ਡਿਲੀਟ ਕਰਨ ਲਈ ਆਖਿਆ ਤਾਂ ਉਸ ਨੇ ਵਿਆਹ ਕਰਵਾਉਣ ਦਾ ਭਰੋਸਾ ਦਿੱਤਾ। ਲੜਕੀ ਮੁਤਾਬਕ ਸੰਦੀਪ ਨੇ ਲੰਘੀ 6 ਅਪਰੈਲ ਨੂੰ ਉਸ ਨੂੰ ਫਿਰ ਬਾਹਰ ਘੁੰਮਣ ਲਈ ਨਾਲ ਜਾਣ ਲਈ ਆਖਿਆ ਪਰ ਉਸ ਵੱਲੋਂ ਮਨ੍ਹਾਂ ਕਰਨ ’ਤੇ ਸੰਦੀਪ ਨੇ ਅਸ਼ਲੀਲ ਵੀਡੀਓ ਇੰਟਰਨੈੱਟ ’ਤੇ ਵਾਇਰਲ ਕਰ ਦਿੱਤੀ। ਪੀੜਤਾ ਨੇ ਦੋਸ਼ ਲਾਇਆ ਕਿ ਇਸ ਉਪਰੰਤ ਉਸ ਦੇ ਪਰਿਵਾਰਕ ਮੈਂਬਰ ਸੰਦੀਪ ਦੇ ਘਰ ਗਏ ਤਾਂ ਉਸ ਦੇ ਪਰਿਵਾਰ ਨੇ ਇਕ ਵਾਰ ਵਿਆਹ ਲਈ ਹਾਂ ਵੀ ਕਰ ਦਿੱਤੀ ਪਰ ਬਾਅਦ ਵਿੱਚ ਮੁੱਕਰ ਗਏ।