ਅੰਬਾਲਾ ਦੇ ਭਾਨੋਖੇੜੀ ਪਿੰਡ ਦੇ 75 ਸਾਲਾ ਸੋਹਣ ਸਿੰਘ ਨੇ ਹਾਲ ਹੀ ਵਿਚ ਸਿੰਗਾਪੁਰ ਵਿਚ ਹੋਏ ਕੌਮਾਂਤਰੀ ਅਥਲੈਟਿਕ ਮੁਕਾਬਲੇ ਵਿਚ 200 ਮੀਟਰ ਦੌੜ ਵਿਚ ਸੋਨ ਤਗ਼ਮਾ ਹੈ। ਸੋਹਣ ਸਿੰਘ ਨੇ ਦੱਸਿਆ ਕਿ 75 ਸਾਲ ਤੋਂ ਵੱਧ ਉਮਰ ਵਰਗ ’ਚ ਉਸ ਨੇ 200 ਮੀਟਰ ਦੌੜ ’ਚ ਸੋਨ ਤਗ਼ਮਾ ਜਿੱਤਿਆ। ਉਸ ਨੇ ਦੱਸਿਆ ਕਿ ਹੁਣ ਉਹ ਅਗਲੇ ਸਾਲ ਦੁਬਈ ’ਚ ਹੋ ਰਹੇ ਵਿਸ਼ਵ ਅਥਲੈਟਿਕ ਮੁਕਾਬਲੇ ਵਿੱਚ ਹਿੱਸਾ ਲਵੇਗਾ। ਜ਼ਿਕਰਯੋਗ ਹੈ ਕਿ ਸੋਹਣ ਸਿੰਘ ਹੁਣ ਤੱਕ ਅੱਠ ਸੋਨ ਤਗ਼ਮੇ, ਛੇ ਚਾਂਚੀ ਅਤੇ ਪੰਜ ਕਾਂਸੀ ਦੇ ਤਗ਼ਮੇ ਜਿੱਤ ਚੁੱਕਿਆ ਹੈ।