ਪੱਤਰ ਪ੍ਰੇਰਕਅੰਬਾਲਾ, 12 ਜੂਨਅੰਬਾਲਾ ਛਾਉਣੀ ਪੁਲੀਸ ਨੇ ਨਕਲੀ ਸੋਨਾ ਰੱਖ ਕੇ ਬੈਂਕ ਤੋਂ ਕਰਜ਼ਾ ਲੈਣ ਵਾਲੇ ਮੁਲਜ਼ਮ ਅਨਮੋਲ ਕੁਮਾਰ ਵਾਸੀ ਪਿੰਡ ਸੌਂਡਾ ਨੂੰ ਗ੍ਰਿਫ਼ਤਾਰ ਕੀਤਾ ਹੈ। ਯੂਨੀਅਨ ਬੈਂਕ ਆਫ ਇੰਡੀਆ ਦੀ ਅੰਬਾਲਾ ਛਾਉਣੀ ਬ੍ਰਾਂਚ ਦੇ ਆਸ਼ੀਸ਼ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਕਿ 29 ਨਵੰਬਰ, 2024 ਨੂੰ ਅਨਮੋਲ ਤੇ ਹੋਰ ਸਾਜ਼ਿਸ਼ਕਾਰਾਂ ਨੇ ਮਿਲ ਕੇ ਨਕਲੀ ਸੋਨਾ ਰੱਖ ਕੇ ਬੈਂਕ ਤੋਂ ਵੱਡੀ ਰਕਮ ਲੈ ਲਈ। ਪੁਲੀਸ ਨੇ ਕਾਰਵਾਈ ਕਰਦਿਆਂ ਅਨਮੋਲ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਅਦਾਲਤ ਵਿੱਚ ਪੇਸ਼ ਕਰਨ ਤੇ ਦੋ ਦਿਨਾਂ ਦਾ ਪੁਲੀਸ ਰਿਮਾਂਡ ਲਿਆ ਹੈ। ਪੁਲੀਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ।